ਡੀਵਿਲੀਅਰਸ ਦੀ ਪਤਨੀ ਨੂੰ ਵਧਾਈ ਦੇ ਕੇ ਫਸੀ ਅਨੁਸ਼ਕਾ, ਲੋਕਾਂ ਨੇ ਕੀਤੇ ਅਜਿਹੇ ਕੁਮੈਂਟਸ

Thursday, Jul 16, 2020 - 10:21 PM (IST)

ਡੀਵਿਲੀਅਰਸ ਦੀ ਪਤਨੀ ਨੂੰ ਵਧਾਈ ਦੇ ਕੇ ਫਸੀ ਅਨੁਸ਼ਕਾ, ਲੋਕਾਂ ਨੇ ਕੀਤੇ ਅਜਿਹੇ ਕੁਮੈਂਟਸ

ਨਵੀਂ ਦਿੱਲੀ- ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਏ ਬੀ ਡੀਵਿਲੀਅਰਸ ਤੀਜੀ ਵਾਰ ਪਿਤਾ ਬਣਨ ਵਾਲੇ ਹਨ। ਅਜਿਹੇ 'ਚ ਡੀਵਿਲੀਅਰਸ ਦੀ ਪਤਨੀ ਡੈਨੀਅਲ ਡੀਵਿਲੀਅਰਸ ਨੇ ਇੰਸਟਾਗ੍ਰਾਮ 'ਤੇ ਆਪਣੇ ਬੇਬੀ ਬੰਪ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ 'ਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਪਤਨੀ ਤੇ ਅਭਿਨੇਤਰੀ ਅਨੁਸ਼ਕਾ ਸ਼ਰਮਾ ਨੇ ਉਸ ਨੂੰ ਵਧਾਈ ਦਿੱਤੀ, ਜਿਸ ਤੋਂ ਬਾਅਦ ਲੋਕ ਅਨੁਸ਼ਕਾ ਨੂੰ ਕਹਿੰਦੇ ਨਜ਼ਰ ਆਏ ਅਸੀਂ ਛੋਟੇ ਕੋਹਲੀ ਦਾ ਇੰਤਜ਼ਾਰ ਕਰ ਰਹੇ ਹਾਂ। 

PunjabKesari
ਡੈਨੀਅਲ ਨੇ ਬੇਬੀ ਬੰਪ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ਹੈਲੋ ਬੇਬੀ ਗਰਲ। ਇਸ 'ਤੇ ਅਨੁਸ਼ਕਾ ਨੇ ਕੁਮੈਂਟ ਕਰਦੇ ਹੋਏ ਲਿਖਿਆ, ਮੁਬਾਰਕ ਹੋ ਏ ਬੀ ਤੇ ਡੈਨੀਅਲ। ਬਹੁਤ ਹੀ ਵਧੀਆ ਖਬਰ ਹੈ। ਅਨੁਸ਼ਕਾ ਦੇ ਵਧਾਈ ਦੇਣ ਦੀ ਦੇਰ ਸੀ ਕਿ ਲੋਕਾਂ ਨੇ ਉਸ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਉਹ ਕਦੋਂ ਫੈਂਸ ਨੂੰ ਖੁਸ਼ਖਬਰੀ ਦੇਣ ਵਾਲੀ ਹੈ। ਇਕ ਫੈਨ ਨੇ ਲਿਖਿਆ- ਛੋਟੇ ਕੋਹਲੀ ਦਾ ਇੰਤਜ਼ਾਰ ਹੈ। ਇਕ ਹੋਰ ਯੂਜ਼ਰ ਨੇ ਲਿਖਿਆ- ਨਵੇਂ ਵਿਰਾਟ ਦਾ ਇੰਤਜ਼ਾਰ ਕਰ ਰਹੇ ਹਾਂ। ਇਕ ਹੋਰ ਯੂਜ਼ਰ ਨੇ ਲਿਖਿਆ- ਮੈਡਮ ਅਸੀਂ ਤੁਹਾਡੇ ਤੇ ਵਿਰਾਟ ਕੋਹਲੀ ਸਰ ਵਲੋਂ ਗੁੱਡ ਨਿਊਜ਼ ਦਾ ਇੰਤਜ਼ਾਰ ਕਰ ਰਹੇ ਹਾਂ। ਉਮੀਦ ਹੈ ਜਲਦ ਹੀ ਤੁਸੀਂ ਵਧੀਆ ਖਬਰ ਸ਼ੇਅਰ ਕਰੋਗੇ।

PunjabKesari


author

Gurdeep Singh

Content Editor

Related News