ਖੇਡ ਮੰਤਰੀ ਨੇ ਸੰਸਦ ''ਚ ਦੱਸਿਆ, ਕੇਂਦਰ ਸਰਕਾਰ ਨੇ ਪੈਰਾਲੰਪਿਕ ਕਮੇਟੀ ਨੂੰ ਇੰਨੇ ਕਰੋੜ ਰੁਪਏ ਦਿੱਤੇ
Tuesday, Dec 07, 2021 - 09:58 PM (IST)
ਨਵੀਂ ਦਿੱਲੀ- ਖੇਡ ਮੰਤਰੀ ਅਨੁਰਾਗ ਠਾਕੁਰ ਨੇ ਮੰਗਲਵਾਰ ਨੂੰ ਸੰਸਦ ਵਿਚ ਦੱਸਿਆ ਕਿ 2017-18 ਤੋਂ 2021-22 ਦੇ ਵਿਚ ਕੇਂਦਰ ਸਰਕਾਰ ਨੇ ਭਾਰਤੀ ਪੈਰਾਲੰਪਿਕ ਕਮੇਟੀ ਨੂੰ 32 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਅਲਾਟ ਕੀਤੀ ਹੈ। ਲੋਕਸਭਾ ਵਿਚ ਇਕ ਸਵਾਲ ਦੇ ਜਵਾਬ 'ਚ ਠਾਕੁਰ ਨੇ ਕਿਹਾ ਕਿਹ ਇਹ ਰਾਸ਼ੀ ਰਾਸ਼ਟਰੀ ਖੇਡ ਮਹਾਸੰਘਾਂ ਨੂੰ ਸਹਾਇਤਾ ਦੀ ਯੋਜਨਾ ਦੇ ਤਹਿਤ ਦਿੱਤੀ ਗਈ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪੈਰਾ ਐਥਲੀਟਾਂ ਦੇ ਲਈ ਟਾਰਗੇਟ ਓਲੰਪਿਕ ਪੋਡੀਅਮ ਯੋਜਨਾ (ਟਾਪਸ) ਦੇ ਤਹਿਤ ਪਿਛਲੇ ਪੈਰਾਲੰਪਿਕ ਸੈਸ਼ਨ ਵਿਚ 10.50 ਕਰੋੜ ਰੁਪਏ ਖਰਚ ਕੀਤੇ ਗਏ ਹਨ। ਭਾਰਤ ਨੇ ਟੋਕੀਓ ਪੈਰਾਲੰਪਿਕ ਵਿਚ ਪੰਜ ਸੋਨ ਤਮਗੇ, ਅੱਠ ਚਾਂਦੀ ਤਮਗੇ ਤੇ 6 ਕਾਂਸੀ ਤਮਗਿਆਂ ਸਮੇਤ 19 ਤਮਗੇ ਜਿੱਤੇ ਸਨ। ਖੇਡ ਮੰਤਰਾਲਾ ਨੇ ਕਿਹਾ ਕਿ ਪੈਰਾ ਖੇਡਾਂ ਨੂੰ ਸਰਕਾਰ ਦੀ ਵਿੱਤੀ ਸਹਾਇਤਾ ਦੇ ਲਈ 'ਪ੍ਰਾਥਮਿਕਤਾ ਸੂਚੀ' ਵਿਚ ਰੱਖਿਆ ਗਿਆ ਹੈ।
ਇਹ ਖ਼ਬਰ ਪੜ੍ਹੋ- BAN v PAK : ਪਾਕਿ ਦੇ ਵਿਰੁੱਧ ਬੰਗਲਾਦੇਸ਼ ਦੀ ਖਰਾਬ ਸ਼ੁਰੂਆਤ
ਪੈਰਾ ਖਿਡਾਰੀਆਂ ਨੂੰ ਅਭਿਆਸ ਤੇ ਮੁਕਾਬਲਿਆਂ ਦੇ ਲਈ ਜ਼ਰੂਰੀ ਸਹਾਇਤਾ ਦਿੱਤੀ ਜਾ ਰਹੀ ਹੈ। ਇਕ ਹੋਰ ਸਵਾਲ ਦੇ ਜਵਾਬ ਵਿਚ ਠਾਕੁਰ ਨੇ ਲੋਕਸਭਾ ਵਿਚ ਕਿਹਾ ਕਿ ਖੇਲੋ ਇੰਡੀਆ ਯੋਜਨਾ ਦੇ ਤਹਿਤ ਉੱਤਰ-ਪੂਰਬੀ ਖੇਤਰ ਦੇ ਲਈ ਵੱਖ-ਵੱਖ ਵਰਗਾਂ ਵਿਚ ਖੇਡਾਂ ਦੇ ਬੁਨਿਆਦੀ ਢਾਂਚੇ ਨਾਲ 62 ਪ੍ਰਾਜੈਕਟਾਂ 'ਤੇ 423 ਕਰੋੜ ਖਰਚ ਕੀਤੇ ਜਾਣਗੇ।
ਇਹ ਖ਼ਬਰ ਪੜ੍ਹੋ- 2 ਮਹੀਨੇ ਦੇ ਲਈ ਕ੍ਰਿਕਟ ਤੋਂ ਦੂਰ ਰਹਿਣਗੇ ਕੇਨ ਵਿਲੀਅਮਸਨ, ਇਹ ਹੈ ਵਜ੍ਹਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।