ਦਿੱਲੀ ਦੇ ਅਨੁਰਾਗ ਨੇ 800 ਮੀਟਰ ਫ੍ਰੀ-ਸਟਾਈਲ 'ਚ ਜਿੱਤਿਆ ਸੋਨ ਤਮਗਾ

01/21/2020 12:33:40 PM

ਸਪੋਰਟਸ ਡੈਸਕ— ਮਹਾਰਾਸ਼ਟਰ ਅਤੇ ਹਰਿਆਣੇ ਦੇ ਤੀਜੇ ਖੇਡੋ ਇੰਡੀਆ ਯੂਥ ਖੇਡਾਂ 'ਚ ਚੱਲ ਰਹੇ ਦਬਦਬੇ ਦੇ ਵਿਚਾਲੇ ਦਿੱਲੀ ਦੇ ਅਨੁਰਾਗ ਸਿੰਘ ਨੇ ਤੈਰਾਕੀ 'ਚ ਸੋਮਵਾਰ ਨੂੰ ਅੰਡਰ-17 ਵਰਗ 'ਚ 800 ਮੀਟਰ ਫ੍ਰੀ-ਸਟਾਈਲ ਦਾ ਸੋਨ ਤਮਗਾ ਜਿੱਤ ਲਿਆ। ਅਨੁਰਾਗ ਨੇ 8 ਮਿੰਟ 38.06 ਸੇਕੰਡ ਦਾ ਸਮਾਂ ਲੈ ਕੇ ਸੋਨ ਤਮਗਾ ਆਪਣੇ ਨਾਂ ਕੀਤਾ ਜਦੋਂ ਕਿ ਮਹਾਰਾਸ਼ਟਰ ਨੂੰ ਦੂਜਾ ਅਤੇ ਪੱਛਮ ਬੰਗਾਲ ਨੂੰ ਤੀਜਾ ਸਥਾਨ ਮਿਲਿਆ। ਪੱਛਮ ਬੰਗਾਲ ਦੀ ਸੋਬਰਿਤੀ ਮੰਡਲ ਨੇ ਤੈਰਾਕੀ ਪੂਲ 'ਚ ਹਲਚਲ ਮਚਾਉਂਦੇ ਲੜਕੀਆਂ ਦੇ ਅੰਡਰ-21 ਵਰਗ 'ਚ 200 ਮੀਟਰ ਬੈਕਸਟ੍ਰੋਕ, 200 ਮੀਟਰ ਵਿਅਕਤੀਗਤ ਮੇਡਲੇ ਅਤੇ ਚਾਰ ਗੁਣਾ 100 ਮੀਟਰ ਮੇਡਲੇ ਰਿਲੇ ਦੇ ਸੋਨੇ ਤਮਗਾ ਜਿੱਤ ਲਿਆ। ਲੜਕਿਆਂ ਦੇ ਅੰਡਰ-21 'ਚ ਕਰਨਾਟਕ  ਦੇ ਸ਼ਿਰੀਹਰੀ ਨਟਰਾਜ ਨੇ ਦੋ ਸੋਨ ਤਮਗੇ ਜਿੱਤੇ। 

ਪਿਛਲੇ ਚੈਂਪੀਅਨ ਮਹਾਰਾਸ਼ਟਰ ਨੇ ਆਪਣਾ ਦਬਦਬਾ ਕਾਇਮ ਰੱਖਦੇ ਹੋਏ ਇਨ੍ਹਾਂ ਖੇਡਾਂ 'ਚ 200 ਤਮਗੇ ਪੂਰੇ ਕਰ ਲਏ ਹਨ।  ਮਹਾਰਾਸ਼ਟਰ ਦੇ 63 ਸੋਨ ਸਣੇ 204 ਤਮਗੇ ਹੋ ਗਏ ਹਨ। ਪਿਛਲੇ ਉਪ ਵਿਜੇਤਾ ਹਰਿਆਣਾ ਕਾਫ਼ੀ ਪਿਛੜ ਚੁੱਕਿਆ ਹੈ ਅਤੇ ਉਹ 47 ਸੋਨ ਸਣੇ 138 ਤਮਗਿਆਂ ਦੇ ਨਾਲ ਦੂਜੇ ਸਥਾਨ 'ਤੇ ਹੈ ਅਤੇ ਦਿੱਲੀ 31 ਸੋਨ ਸਣੇ 102 ਤਮਗਿਆਂ ਦੇ ਨਾਲ ਤੀਜੇ ਸਥਾਨ 'ਤੇ ਕਾਇਮ ਹੈ। ਹਰਿਆਣਾ ਨੇ ਲੜਕੀਆਂ ਦਾ ਅੰਡਰ-17 ਹਾਕੀ ਖਿਤਾਬ ਸ਼ੂਟਆਊਟ 'ਚ ਝਾਰਖੰਡ ਨੂੰ ਹਰਾ ਕੇ ਜਿੱਤਿਆ।

ਚੰਡੀਗੜ ਨੇ ਅੰਡਰ-17 ਦਾ ਲੜਕਿਆਂ ਦਾ ਖਿਤਾਬ ਉੱਤਰ ਪ੍ਰਦੇਸ਼ ਨੂੰ ਸ਼ੂਟਆਊਟ 'ਚ ਹਰਾ ਕੇ ਜਿੱਤਿਆ। ਪੰਜਾਬ ਅਤੇ ਕੇਰਲ ਨੇ ਬਾਸਕੇਟਬਾਲ 'ਚ ਕ੍ਰਮਰਵਾਰ : ਲੜਕੇ ਅਤੇ ਲੜਕੀਆਂ ਦੇ ਅੰਡਰ-21 ਬਾਸਕੇਟਬਾਲ ਖਿਤਾਬ ਜਿੱਤੇ। ਅੰਡਰ-17 'ਚ ਰਾਜਸਥਾਨ ਨੇ ਲੜਕਿਆਂ ਦਾ ਅਤੇ ਤਮਿਲਨਾਡੂ ਨੇ ਲੜਕੀਆਂ ਦਾ ਖਿਤਾਬ ਜਿੱਤਿਆ। 

 


Related News