ਅਨੁਜ ਨੂੰ ਇੰਟਰਨੈਸ਼ਨਲ ਮਾਸਟਰ ਨਾਰਮ

Monday, Jul 30, 2018 - 02:09 AM (IST)

ਸੋਫੀਆ— ਕੇਟਲਨ ਚੈੱਸ ਸਰਕਟ ਦੇ ਤੀਜੇ ਟੂਰਨਾਮੈਂਟ 44ਵਾਂ ਵਿਲਾ ਦਿ ਸਿਟਜਸ ਇੰਟਰਨੈਸ਼ਨਲ ਸ਼ਤਰੰਜ ਵਿਚ ਭਾਰਤ ਦੇ 14 ਸਾਲਾ ਅਨੁਜ ਸ਼੍ਰੀਵਾਤ੍ਰੀ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਕਿਊਬਾ ਦੇ ਤਜਰਬੇਕਾਰੀ ਗ੍ਰੈਂਡ ਮਾਸਟਰ ਓਲਿਵਾਕੇਵਲ ਨੂੰ ਹਰਾਉਣ ਤੋਂ ਬਾਅਦ 8ਵੇਂ ਰਾਊਂਡ ਵਿਚ ਫਿਲਪੀਨਸ ਦੇ ਮਿਸਿਆਨੋ ਮਾਰਵਿਨ ਨੂੰ ਡਰਾਅ ਖੇਡਣ ਲਈ ਮਜਬੂਰ ਕਰ ਦਿੱਤਾ ਤੇ ਇਸਦੇ ਨਾਲ ਹੀ ਅਨੁਜ ਨੇ ਆਪਣਾ ਪਹਿਲਾ ਇੰਟਰਨੈਸ਼ਨਲ ਮਾਸਟਰ ਨਾਰਮ ਇਕ ਰਾਊਂਡ ਖੇਡੇ ਜਾਣ ਪਹਿਲਾਂ ਹੀ ਹਾਸਲ ਕਰ ਲਿਆ।
ਅਨੁਜ ਫਿਲਹਾਲ ਇੰਟਰਨੈਸ਼ਨਲ ਮਾਸਟਰ ਬਣਨ ਲਈ ਜ਼ਰੂਰੀ ਰੇਟਿੰਗ 2400 ਤੋਂ ਸਿਰਫ 25 ਅੰਕਾਂ ਦੀ ਦੂਰੀ 'ਤੇ ਰਹਿ ਗਿਆ ਹੈ ਤੇ ਨਾਲ ਹੀ ਉਸ ਨੂੰ ਹੁਣ 2 ਹੋਰ ਨਾਰਮ ਦੀ ਲੋੜ  ਪਵੇਗੀ। ਇਸਦੇ ਇਲਾਵਾ ਭਾਰਤ ਦੀ ਪ੍ਰਤੀਯੋਗਿਤਾ ਵਿਚ ਚੋਟੀ ਦੇ ਖਿਡਾਰੀ ਅਭਿਸ਼ੇਕ ਦਾਸ ਨੇ ਹਮਵਤਨ ਹਰੀਕ੍ਰਿਸ਼ਣਾ ਆਰ. ਏ. ਨੂੰ ਹਰਾਉਂਦਿਆਂ 6 ਅੰਕਾਂ ਨਾਲ ਸਾਂਝੇ ਤੌਰ 'ਤੇ ਦੂਜਾ ਸਥਾਨ ਹਾਸਲ ਕਰ ਲਿਆ ਹੈ ਤੇ ਆਖਰੀ ਰਾਊਂਡ ਵਿਚ ਦੋਵੇਂ ਭਾਰਤੀ ਅਨੁਜ ਤੇ ਅਭਿਸ਼ੇਕ ਆਪਸ ਵਿਚ ਮੁਕਾਬਲਾ ਖੇਡਣਗੇ।
ਟਾਪ ਸੀਡ ਗਾਦਿਰ ਗਸਿਮੋਵ ਨੇ ਕਿਊਬਾ ਦੇ ਅਲਾਰਕੋਨ ਰੋਨਾਲਡੋ ਨੂੰ ਹਰਾਉਂਦਿਆਂ ਇਕ ਵਾਰ ਫਿਰ ਆਖਰੀ ਰਾਊਂਡ ਤੋਂ ਪਹਿਲਾਂ ਸਿੰਗਲ ਬੜ੍ਹਤ ਹਾਸਲ ਕਰ ਲਈ ਤੇ ਹੁਣ ਲੱਗਦਾ ਹੈ ਕਿ ਉਹ ਕੇਟਲਨ ਸਰਕਟ ਵਿਚ ਲਗਾਤਾਰ ਤੀਜੀ ਖਿਤਾਬੀ ਜਿੱਤ ਦਰਜ ਕਰ ਸਕਦਾ ਹੈ। ਹੋਰਨਾਂ ਭਾਰਤੀ ਖਿਡਾਰੀਆਂ ਦੀ ਗੱਲ ਕਰੀਏ ਤਾਂ ਭਗਤੀ ਕੁਲਕਰਨੀ ,ਨਿਤੀਸ਼ ਬੇਰੂਲਕਰ, ਸੌਰਭ ਆਨੰਦ, ਦੀਪਕ ਕਟਿਆਰ, ਕੁਮਾਰ ਗੌਰਵ, ਹਰਿਕ੍ਰਿਸ਼ਣਾ ਆਰ. ਏ., ਮਿਤ੍ਰਭਾ ਗੂਹਾ 5 ਅੰਕਾਂ 'ਤੇ ਖੇਡ ਰਹੇ ਹਨ।


Related News