ਗ੍ਰੀਜਮੈਨ ਨੂੰ ਹੋਰ ਵਧੀਆ ਪ੍ਰਦਰਸ਼ਨ ਕਰਨਾ ਹੋਵੇਗਾ : ਡੇਸਚੈਂਪਸ

Sunday, Jun 17, 2018 - 08:01 PM (IST)

ਗ੍ਰੀਜਮੈਨ ਨੂੰ ਹੋਰ ਵਧੀਆ ਪ੍ਰਦਰਸ਼ਨ ਕਰਨਾ ਹੋਵੇਗਾ : ਡੇਸਚੈਂਪਸ

ਪੈਰਿਸ : ਵਿਸ਼ਵ ਕੱਪ ਦੇ ਸ਼ੁਰੂਆਤੀ ਮੈਚ 'ਚ ਆਸਟਰੇਲੀਆ ਖਿਲਾਫ ਖਰਾਬ ਪ੍ਰਦਰਸ਼ਨ ਦੇ ਬਾਅਦ ਫਰਾਂਸ ਦੇ ਕੋਚ ਡਿਡਿਏਰ ਡੇਸਚੈਂਪਸ ਨੇ ਕਿਹਾ ਕਿ ਟੀਮ ਦੇ ਮੁੱਖ ਖਿਡਾਰੀ ਏਂਟੋਈਨ ਗ੍ਰੀਜਮੈਨ ਨੂੰ ਹੋਰ ਵਧੀਆ ਪ੍ਰਦਰਸ਼ਨ ਕਰਨ ਦੀ ਜ਼ਰੂਰਤ ਹੈ। ਫਰਾਂਸ ਖਰਾਬ ਪ੍ਰਦਰਸ਼ਨ ਦੇ ਬਾਵਜੂਦ ਗਰੁਪ ਸੀ ਦੇ ਇਸ ਮੁਕਾਬਲੇ 'ਚ ਆਸਟਰੇਲੀਆ ਨੂੰ 2-1 ਨਾਲ ਹਰਾਉਣ 'ਚ ਕਾਮਯਾਬ ਰਿਹਾ ਸੀ।
Game feed photo
ਐਟਲੈਟਿਕੋ ਮੈਡ੍ਰਿਡ ਦੇ 27 ਸਾਲਾਂ ਸਟਾਰ ਫੁੱਟਬਾਲਰ ਗ੍ਰੀਜਮੈਨ ਨੂੰ ਆਸਟਰੇਲੀਆਈ ਡਿਫੈਂਡਿੰਗ ਨੇ ਕਾਫੀ ਦੇਰ ਤੱਕ ਰੋਕ ਕੇ ਰੱਖਿਆ। ਉਨ੍ਹਾਂ ਨੇ ਪੈਨਲਟੀ ਨੂੰ ਗੋਲ 'ਚ ਬਦਲ ਕੇ ਫਰਾਂਸ ਦਾ ਖਾਤਾ ਖੋਲਿਆ। ਡੇਸਚੈਂਪਸ ਨੇ ਫਰਾਂਸ ਦੇ ਇਕ ਟੀ.ਵੀ. ਚੈਨਲ ਨੂੰ ਕਿਹਾ, ਐਂਟੋਈਨ ਸਾਡੇ ਅਟੈਕ ਦੀ ਅਗਵਾਈ ਕਰਦੇ ਹਨ ਅਤੇ ਕਰਦੇ ਰਹਿਣਗੇ। ਸ਼ਾਇਦ ਉਹ ਪੂਰੀ ਲੈਅ 'ਚ ਨਹੀਂ ਹਨ। ਉਨ੍ਹਾਂ ਕਿਹਾ ਇਹ ਸਹੀ ਹੈ ਕਿ ਉਹ ਥੋੜਾ ਗੁੱਸੇ 'ਚ ਸਨ ਅਤੇ ਅਜਿਹਾ ਹੁੰਦਾ ਵੀ ਹੈ। ਉਹ ਵਧੀਆ ਖਿਡਾਰੀ ਹਨ ਪਰ ਲਾਕਰ ਰੂਮ, ਟੀਮ ਬਸ ਅਤੇ ਬੇਸ ਕੈਂਪ 'ਚ ਉਹ ਕਾਫੀ ਖੁਸ਼ ਰਹਿੰਦਾ ਹੈ। ਗ੍ਰੀਜਮੈਨ ਨੇ 21 ਅੰਤਰਰਾਸ਼ਟਰੀ ਗੋਲ ਕੀਤੇ ਹਨ ਜਿਸ 'ਚ ਯੂਰੋ 2016 'ਚ ਕੀਤੇ 5 ਗੋਲ ਵੀ ਸ਼ਾਮਲ ਹਨ।
Game feed photo


Related News