ਹਾਰਦਿਕ ਪੰਡਯਾ ਨੂੰ ਇਕ ਹੋਰ ਝਟਕਾ, ਇਸ ਮਸ਼ਹੂਰ ਕੰਪਨੀ ਨੇ ਤੋੜਿਆ ਕਰਾਰ

01/12/2019 1:23:17 PM

ਨਵੀਂ ਦਿੱਲੀ : ਟੀ. ਵੀ. ਸ਼ੋਅ ਕਾਫੀ ਵਿਦ ਕਰਨ ਵਿਚ ਮਹਿਲਾਵਾਂ ਖਿਲਾਫ ਇਤਰਾਜ਼ਯੋਗ ਟਿੱਪਣੀ ਕਰ ਵਿਵਾਦਾਂ 'ਚ ਫਸੇ ਹਾਰਦਿਕ ਪੰਡਯਾ ਅਤੇ ਕੇ. ਐੱਲ. ਰਾਹੁਲ ਦੀਆਂ ਪਰੇਸ਼ਾਨੀਆਂ ਵੱਧਦੀਆਂ ਜਾ ਰਹੀਆਂ ਹਨ। ਹੁਣ ਖਬਰ ਆਈ ਹੈ ਕਿ ਇਸ ਵਿਵਾਦ ਕਾਰਨ ਇਕ ਵੱਡੇ ਬ੍ਰਾਂਡ ਨੇ ਹਾਰਦਿਕ ਪੰਡਯਾ ਦੇ ਨਾਲ ਆਪਣਾ ਕਰਾਰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਹਾਰਦਿਕ ਦਾ ਪੁਰਸ਼ਾਂ ਦਾ ਸ਼ੇਵਿੰਗ ਰੇਜ਼ਰ ਬਣਾਉਣ ਵਾਲੀ ਮਸ਼ਹੂਰ ਕੰਪਨੀ Gillette Mach3 ਦੇ ਨਾਲ ਕਰਾਰ ਸੀ। ਹੁਣ ਸ਼ੋਅ ਕਾਰਨ ਪੈਦਾ ਹੋਏ ਵਿਵਾਦ ਤੋਂ ਬਾਅਦ ਕੰਪਨੀ ਨੇ ਪੰਡਯਾ ਦੇ ਨਾਲ ਕਰਾਰ ਖਤਮ ਕਰ ਲਿਆ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਕੰਪਨੀ ਦੇ ਬੁਲਾਰੇ ਨੇ ਆਪਣੇ ਬਿਆਨ 'ਚ ਕਿਹਾ, ''ਹਾਰਦਿਕ ਪੰਡਯਾ ਦਾ ਤਾਜ਼ਾ ਬਿਆਨ ਜਿਲੇਟ ਦੇ ਮਾਨ-ਸਨਮਾਨ ਲਈ ਸਹੀ ਨਹੀਂ ਹੈ। ਅਸੀਂ ਹਾਰਦਿਕ ਦੇ ਨਾਲ ਆਪਣਾ ਕਰਾਰ ਤੋੜਨ ਦਾ ਫੈਸਲਾ ਕੀਤਾ ਹੈ ਅਤੇ ਹੁਣ ਅੱਗੇ ਦੀ ਕਾਰਵਾਈ 'ਤੋਂ ਬਾਅਦ 'ਚ ਫੈਸਲਾ ਕੀਤਾ ਜਾਵੇਗਾ।

PunjabKesari

ਦੱਸ ਦਈਏ ਕਿ ਹਾਰਦਿਕ ਪੰਡਯਾ ਜਿਲੇਟ ਸਮੇਤ ਕੁਲ 7 ਬ੍ਰਾਂਡ ਨੂੰ ਐਂਡੋਸ ਕਰਦੇ ਹਨ। ਉੱਥੇ ਹੀ ਰਾਹੁਲ ਜਰਮਨ ਸਪੋਰਟ ਸਰਵਿਅਰ ਪਿਊਮਾ ਅਤੇ ਬੈਂਗਲੁਰੂ ਬੇਸਡ ਫਿੱਟਨੈਸ ਸਟਾਰਟਅਪ Curefit ਨੂੰ ਐਂਡੋਰਸ ਕਰਦੇ ਹਨ। ਪਿਊਮਾ ਦੇ ਕਰਾਰ 'ਚ ਅਜਿਹੇ ਹਾਲਾਤ ਲਈ ਕਲਾਜ ਵੀ ਉਪਲੱਬਧ ਹੈ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕੰਪਨੀ ਰਾਹੁਲ ਖਿਲਾਫ ਵੀ ਕੋਈ ਵੱਡਾ ਕਦਮ ਚੁੱਕ ਸਕਦੀ ਹੈ। Duff & Phelps ਦੇ ਐੱਮ. ਡੀ. ਅਵਿਰਲ ਜੈਨ ਨੇ ਵੀਰਵਾਰ ਨੂੰ ਸੈਲੀਬ੍ਰਿਟੀ ਬ੍ਰਾਂਡ ਰੈਂਕਿੰਗ 'ਤੇ ਇਕ ਰਿਪੋਰਟ ਜਾਰੀ ਕੀਤੀ। ਇਸ ਦੌਰਾਨ ਉਸ ਨੇ ਕਿਹਾ ਕਿ ਜਿਵੇਂ ਕਿ ਅਸੀਂ ਦੇਖਿਆ ਹੈ ਕਿ ਇਸ ਨਾਲ ਪਹਿਲਾਂ ਸੈਲੀਬ੍ਰਿਟੀ ਵਰਗੇ ਆਮੀਰ ਖਾਨ ਟਾਈਗਰ ਵੁਡਸ ਨੂੰ ਵੀ ਵਿਵਾਦਾਂ ਦੇ ਚਲਦੇ ਆਪਣੇ ਕਾਂਟ੍ਰੈਕਟ ਗੁਆਣੇ ਪਏ ਸੀ। ਪੰਡਯਾ ਅਤੇ ਰਾਹੁਲ ਦੀ ਬ੍ਰਾਂਡ ਵੈਲਿਯੂ 'ਤੇ ਵੀ ਘੱਟ ਸਮੇਂ ਲਈ ਵਿਵਾਦ ਦਾ ਅਸਰ ਪੈ ਸਕਦਾ ਹੈ।


Related News