ਮੇਸੀ ਦਾ ਇਕ ਹੋਰ ਗੋਲ, ਇੰਟਰ ਮਿਆਮੀ ਨੇ ਐਫ. ਸੀ. ਡਲਾਸ ਨੂੰ ਹਰਾਇਆ

Monday, Aug 07, 2023 - 06:37 PM (IST)

ਮੇਸੀ ਦਾ ਇਕ ਹੋਰ ਗੋਲ, ਇੰਟਰ ਮਿਆਮੀ ਨੇ ਐਫ. ਸੀ. ਡਲਾਸ ਨੂੰ ਹਰਾਇਆ

ਫਰਿਸਕੋ, (ਭਾਸ਼ਾ) : ਲਿਓਨਿਲ ਮੇਸੀ ਨੇ ਇੰਟਰ ਮਿਆਮੀ ਲਈ ਲਗਾਤਾਰ ਤੀਜਾ ਗੋਲ ਕੀਤਾ ਜਿਸ ਨਾਲ ਉਸਦੀ ਟੀਮ ਨੇ ਲੀਗ ਕੱਪ ਫੁੱਟਬਾਲ ਵਿੱਚ ਪੈਨਲਟੀ ਸ਼ੂਟਆਊਟ ਵਿੱਚ ਐਫ. ਸੀ. ਡਲਾਸ ਨੂੰ 5-4 ਨਾਲ ਹਰਾਇਆ। ਮੇਸੀ ਨੇ 85ਵੇਂ ਮਿੰਟ 'ਚ ਫਰੀ ਕਿੱਕ 'ਤੇ ਗੋਲ ਕੀਤਾ। 

ਇਸ ਜਿੱਤ ਨਾਲ ਇੰਟਰ ਮਿਆਮੀ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ, ਜਿੱਥੇ ਉਸਦਾ ਸਾਹਮਣਾ ਸ਼ਾਰਲੋਟ ਐਫ. ਸੀ. ਅਤੇ ਹਿਊਸਟਨ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ। ਸੱਤ ਵਾਰ ਦੇ ਬੈਲਨ ਡੀ'ਓਰ ਜੇਤੂ ਅਤੇ ਅਰਜਨਟੀਨਾ ਦੀ ਵਿਸ਼ਵ ਕੱਪ ਜਿੱਤ ਦੇ ਹੀਰੋ, ਮੇਸੀ ਨੇ ਇੰਟਰ ਮਿਆਮੀ ਲਈ ਸਾਰੇ ਚਾਰ ਮੈਚਾਂ ਵਿੱਚ ਗੋਲ ਕੀਤੇ ਹਨ, ਜਿਸ ਨਾਲ ਟੂਰਨਾਮੈਂਟ ਵਿੱਚ ਉਸ ਦੇ ਗੋਲਾਂ ਦੀ ਗਿਣਤੀ ਸੱਤ ਹੋ ਗਈ ਹੈ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News