ਕਿੰਗ ਕੋਹਲੀ ਦਾ ਇਕ ਹੋਰ ਕੀਰਤੀਮਾਨ, ICC ਨੇ ਵਿਰਾਟ ਨੂੰ ਚੌਥੀ ਵਾਰ ਐਲਾਨਿਆ ''ਵਨਡੇ ਕ੍ਰਿਕਟਰ ਆਫ਼ ਦਿ ਯੀਅਰ''

Thursday, Jan 25, 2024 - 11:29 PM (IST)

ਕਿੰਗ ਕੋਹਲੀ ਦਾ ਇਕ ਹੋਰ ਕੀਰਤੀਮਾਨ, ICC ਨੇ ਵਿਰਾਟ ਨੂੰ ਚੌਥੀ ਵਾਰ ਐਲਾਨਿਆ ''ਵਨਡੇ ਕ੍ਰਿਕਟਰ ਆਫ਼ ਦਿ ਯੀਅਰ''

ਸਪੋਰਟਸ ਡੈਸਕ- ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਪਿਛਲੇ ਸਾਲ ਘਰੇਲੂ ਜ਼ਮੀਨ ’ਤੇ ਵਿਸ਼ਵ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ ਲਈ ਵੀਰਵਾਰ ਨੂੰ ਆਈ.ਸੀ.ਸੀ. ਦਾ ਸਾਲ ਦਾ ਸਰਵਸ੍ਰੇਸ਼ਠ ਪੁਰਸ਼ ਵਨ-ਡੇ ਕ੍ਰਿਕਟਰ 2023 ਚੁਣਿਆ ਗਿਆ ਹੈ। ਵਨਡੇ ਫਾਰਮੈੱਟ 'ਚ ਕੋਹਲੀ ਦਾ ਇਹ ਚੌਥਾ, ਜਦਕਿ ਓਵਰਆਲ 7ਵਾਂ ਪੁਰਸਕਾਰ ਹੈ।  

ਇਹ ਵੀ ਪੜ੍ਹੋ- Microsoft ਨੇ ਕੀਤੀ ਵੱਡੀ ਛਾਂਟੀ, ਗੇਮਿੰਗ ਸੈਕਸ਼ਨ ਦੇ 1,900 ਕਰਮਚਾਰੀਆਂ ਨੂੰ ਕੀਤਾ ਬਾਹਰ

ਸਾਲ 2023 'ਚ ਵਿਰਾਟ ਕੋਹਲੀ ਨੇ ਵਨਡੇ ਕ੍ਰਿਕਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਤੇ ਉਹ ਸਾਲ ਦੌਰਾਨ ਵਨਡੇ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ 'ਚ ਸ਼ੁਭਮਨ ਗਿੱਲ ਤੋਂ ਬਾਅਦ ਦੂਜੇ ਨੰਬਰ 'ਤੇ ਰਿਹਾ ਸੀ। ਉਸ ਨੇ ਪੂਰੇ ਸਾਲ 'ਚ ਵਨਡੇ 'ਚ 1,377 ਦੌੜਾਂ ਬਣਾਈਆਂ ਸਨ। ਇਹੀ ਨਹੀਂ, ਵਨਡੇ ਵਿਸ਼ਵ ਕੱਪ ਦੌਰਾਨ ਵੀ ਉਸ ਨੇ ਸਭ ਤੋਂ ਵੱਧ 765 ਦੌੜਾਂ ਬਣਾਈਆਂ ਸਨ। ਇਸ ਦੌਰਾਨ ਉਸ ਨੇ 50 ਵਨਡੇ ਸੈਂਕੜੇ ਲਗਾ ਕੇ ਸਚਿਨ ਤੇਂਦੁਲਕਰ ਨੂੰ ਵੀ ਸਭ ਤੋਂ ਵੱਧ ਸੈਂਕੜੇ ਲਗਾਉਣ ਦੇ ਮਾਮਲੇ 'ਚ ਪਛਾੜ ਦਿੱਤਾ ਸੀ। 

ਇਹ ਵੀ ਪੜ੍ਹੋ- ਭੈਣ ਕਰਦੀ ਸੀ ਮੁਸਲਮਾਨ ਮੁੰਡੇ ਨੂੰ ਪਿਆਰ, ਗੁੱਸੇ 'ਚ ਆਏ ਭਰਾ ਨੇ ਭੈਣ ਤੇ ਮਾਂ ਨੂੰ ਨਦੀ 'ਚ ਸੁੱਟਿਆ, ਦੋਵਾਂ ਦੀ ਹੋਈ ਮੌਤ

ਕੋਹਲੀ ਦੇ ਸ਼ਾਨਦਾਰ ਕ੍ਰਿਕਟ ਕਰੀਅਰ ’ਚ ਇਹ ਉਸ ਦਾ 7ਵਾਂ ਵਿਅਕਤੀਗਤ ਆਈ.ਸੀ.ਸੀ. ਪੁਰਸਕਾਰ ਹੈ ਅਤੇ ਵਨ-ਡੇ ਫਾਰਮੈੱਟ ’ਚ ਇਹ ਉਸ ਦਾ ਚੌਥਾ ਪੁਰਸਕਾਰ ਹੈ। ਉਸ ਨੇ ਇਸ ਤੋਂ ਪਹਿਲਾਂ ਵਨ-ਡੇ ’ਚ 2012, 2017 ਅਤੇ 2018 ’ਚ ਇਹ ਪੁਰਸਕਾਰ ਜਿੱਤਿਆ ਸੀ। ਉਸ ਨੇ 2018 ’ਚ ਟੈਸਟ ਪੁਰਸਕਾਰ ਵੀ ਜਿੱਤਿਆ ਸੀ, ਜਦਕਿ 2017 ਅਤੇ 2018 ’ਚ ਉਸ ਨੇ ਆਈ.ਸੀ.ਸੀ. ਦੇ ਸਾਲ ਦੇ ਸਰਸ੍ਰੇਸ਼ਠ ਕ੍ਰਿਕਟਰ ਲਈ ਸਰ ਗਾਰਫੀਲਡ ਸੋਬਰਸ ਟਰਾਫੀ ਜਿੱਤੀ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Harpreet SIngh

Content Editor

Related News