ICC ਅੰਡਰ-19 WC 2022 ਲਈ ਭਾਰਤੀ ਟੀਮ ਦਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਮਿਲੀ ਜਗ੍ਹਾ

Monday, Dec 20, 2021 - 11:18 AM (IST)

ICC ਅੰਡਰ-19 WC 2022 ਲਈ ਭਾਰਤੀ ਟੀਮ ਦਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਮਿਲੀ ਜਗ੍ਹਾ

ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਵੈਸਟਇੰਡੀਜ਼ ਵਿਚ ਹੋਣ ਜਾ ਰਹੇ ਅਗਲੇ ਅੰਡਰ-19 ਕ੍ਰਿਕਟ ਵਰਲਡ ਕੱਪ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ। ਯਸ਼ ਢੁਲ ਨੂੰ ਟੀਮ ਦਾ ਕਪਤਾਨ ਚੁਣਿਆ ਗਿਆ ਹੈ। ਜਦਕਿ ਐੱਸ. ਕੇ. ਰਾਸ਼ਿਦ ਨੂੰ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ। ਟੀਮ ਵਿਚ ਦੋ ਵਿਕਟਕੀਪਰ ਦਿਨੇਸ਼ ਬਾਣਾ ਤੇ ਆਰਾਧਿਆ ਯਾਦਵ ਨੂੰ ਥਾਂ ਮਿਲੀ ਹੈ।

ਯਸ਼ ਢੁਲ ਦਿੱਲੀ ਦੇ ਜਨਕਪੁਰੀ ਇਲਾਕੇ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਮੋਢਿਆਂ ’ਤੇ ਟੀਮ ਇੰਡੀਆ ਨੂੰ ਆਪਣੀ ਕਪਤਾਨੀ ਵਿਚ ਅੰਡਰ-19 ਚੈਂਪੀਅਨ ਬਣਾਉਣ ਦੀ ਹੋਵੇਗੀ। ਭਾਰਤੀ ਟੀਮ ਨੇ ਸਾਲ 2018 ਵਿਚ ਪ੍ਰਿਥਵੀ ਸ਼ਾਹ ਦੀ ਕਪਤਾਨੀ ਵਿਚ ਨਿਊਜ਼ੀਲੈਂਡ ਵਿਚ ਹੋਏ ਅੰਡਰ-19 ਵਰਲਡ ਕੱਪ ਦਾ ਖ਼ਿਤਾਬ ਜਿੱਤਿਆ ਸੀ। ਸਾਲ 2020 ਵਿਚ ਦੱਖਣੀ ਅਫਰੀਕਾ ਵਿਚ ਹੋਏ ਅੰਡਰ-19 ਵਰਲਡ ਕੱਪ ਵਿਚ ਭਾਰਤੀ ਟੀਮ ਨੂੰ ਬੰਗਲਾਦੇਸ਼ ਖ਼ਿਲਾਫ਼ ਫਾਈਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅੰਡਰ 19 ਵਰਲਡ ਕੱਪ 2022 ਦਾ ਆਯੋਜਨ ਵੈਸਟਇੰਡੀਜ਼ ਵਿਚ 14 ਜਨਵਰੀ ਤੋਂ 5 ਫਰਵਰੀ ਦਰਮਿਆਨ ਕਰਵਾਇਆ ਜਾਵੇਗਾ। ਇਸ ਟੂਰਨਾਮੈਂਟ ਵਿਚ 16 ਟੀਮਾਂ ਹਿੱਸਾ ਲੈ ਰਹੀਆਂ ਹਨ।

ਭਾਰਤੀ ਟੀਮ 
ਯਸ਼ ਢੁਲ (ਕਪਤਾਨ), ਹਰਨੂਰ ਸਿੰਘ, ਅੰਗਕ੍ਰਿਸ਼ ਰਘੂਵੰਸ਼ੀ, ਐੱਸ. ਕੇ. ਰਾਸ਼ਿਦ (ਉਪ ਕਪਤਾਨ), ਨਿਸ਼ਾਂਤ ਸਿੰਧੂ, ਸਿਧਾਰਥ ਯਾਦਵ, ਅਨੀਸ਼ਵਰ ਗੌਤਮ, ਦਿਨੇਸ਼ ਬਾਣਾ (ਵਿਕਟ ਕੀਪਰ), ਆਰਾਧਿਆ ਯਾਦਵ (ਵਿਕਟ ਕੀਪਰ), ਰਾਜ ਅੰਗਦ ਬਾਵਾ, ਮਾਨਵ ਪ੍ਰਕਾਸ਼, ਕੌਸ਼ਲ ਤਾਂਬੇ, ਆਰ. ਐੱਸ. ਹੰਗਾਰੇਕਰ, ਵਾਸੂ ਵਤਸ, ਵਿਕੀ ਓਸਟਵਾਲ, ਰਵੀ ਕੁਮਾਰ, ਗਰਵ ਸਾਂਗਵਾਨ।

ਸਟੈਂਡਬਾਇ ਖਿਡਾਰੀ - ਰਿਸ਼ਿਤ ਰੈਡੀ, ਉਦੈ ਸਹਾਰਨ, ਅੰਸ਼ ਗੋਸਾਈਂ, ਅੰਮ੍ਰਿਤ ਰਾਜ ਉਪਾਧਿਆਇ, ਪੀ. ਐੱਮ. ਸਿੰਘ ਰਾਠੌਰ।
 


author

Tarsem Singh

Content Editor

Related News