ਅਰਜੁਨ ਐਵਾਰਡ ਲਈ ਅੰਕਿਤਾ ਰੈਨਾ ਅਤੇ ਦਿਵਿਜ ਸ਼ਰਨ ਦੇ ਨਾਂ ਦੀ ਕਰੇਗਾ ਸਿਫਾਰਿਸ਼ : AITA

05/17/2020 5:06:44 PM

ਸਪੋਰਟਸ ਡੈਸਕ— ਆਲ ਇੰਡੀਆ ਟੈਨਿਸ ਐਸੋਸੀਏਸ਼ਨ (ਏ. ਆਈ. ਟੀ. ਏ) ਏਸ਼ੀਆਈ ਖੇਡਾਂ ਦੀ ਤਮਗਾ ਜੇਤੂ ਅੰਕਿਤਾ ਰੈਨਾ ਅਤੇ ਦਿਵਿਜ ਸ਼ਰਣ ਨੂੰ ਅਰਜੁਨ ਐਵਾਰਡ ਲਈ ਨਾਮਜ਼ਦ ਕਰੇਗਾ ਜਦ ਕਿ ਡੈਵੀਸ ਕੱਪ ਟੀਮ ਦੇ ਸਾਬਕਾ ਕੋਚ ਨੰਦਨ ਬਾਲ ਦੇ ਨਾਂ ਦੀ ਸਿਫਾਰਿਸ਼ ਧਿਆਨਚੰਦ ਐਵਾਰਡ ਲਈ ਕਰੇਗਾ।

ਏ. ਆਈ. ਟੀ. ਏ.  ਦੇ ਸਕੱਤਰ ਜਨਰਲ ਹੀਰੋਨਮੌਏ ਚੈਟਰਜੀ ਨੇ ਆਈ. ਏ. ਐੱਨ. ਐੱਸ ਤੋਂ ਕਿਹਾ, ਹਾਂ, ਅਸੀਂ ਅਜਿਹਾ ਕਰਨ ਦੀ ਯੋਜਨਾ ਰਹੇ ਹਾਂ। ਅਸੀਂ ਇਸ ਦੇ ਲਈ ਕਿਸੇ ਹੋਰ ਦੇ ਨਾਂ ’ਤੇ ਵਿਚਾਰ ਨਹੀਂ ਕਰ ਰਹੇ ਹਾਂ। ਇਸ ਦਾ ਕੋਈ ਮਤਲਬ ਵੀ ਨਹੀਂ ਹੈ ਕਿਉਂਕਿ ਉਹ ਟੈਨਿਸ ਨੂੰ ਸਾਰੇ ਐਵਾਰਡ ਨਹੀਂ ਦੇਣ ਜਾ ਰਹੇ। ਉਨ੍ਹਾਂ ਨੇ ਕਿਹਾ, ਮੇਰਾ ਮੰਨਣਾ ਹੈ ਕਿ ਇਹ ਤਿੰਨੋਂ ਇਸ ਐਵਾਰਡ ਲਈ ਮਜ਼ਬੂਤ ਦਾਅਵੇਦਾਰ ਹਨ।PunjabKesari

ਅੰਕਿਤਾ ਸਿੰਗਲ ਅਤੇ ਡਬਲਜ਼ ਵਰਗ ’ਚ ਭਾਰਤ ਦੀ ਟਾਪ ਰੈਂਕ ਦੀ ਮਹਿਲਾ ਟੈਨਿਸ ਖਿਡਾਰੀ ਹੈ। ਉਨ੍ਹਾਂ ਨੇ 2018 ਏਸ਼ੀਆਈ ਖੇਡਾਂ ’ਚ ਕਾਂਸੀ ਜਿੱਤਿਆ ਸੀ। ਇਸ ਤੋਂ ਇਲਾਵਾ ੁਉਨ੍ਹਾਂ ਨੇ ਫੇਡ ਕੱਪ ’ਚ ਅੱਠ ਦਿਨਾਂ ਦੇ ਅੰਦਰ ਪੰਜ ਮੈਚ ਖੇਡੇ ਸਨ। ਇਨ੍ਹਾਂ ’ਚ ਉਨ੍ਹਾਂ ਨੇ ਸਿੰਗਲ ਅਤੇ ਡਬਲਜ਼ ’ਚ ਤਿੰਨ-ਤਿੰਨ ਮੈਚ ਜਿੱਤੇ ਸਨ ਅਤੇ ਭਾਰਤ ਨੂੰ ਪਲੇਆਫ ’ਚ ਪਹੁੰਚਾਉਣ ’ਚ ਮਦਦ ਕੀਤੀ ਸੀ। ਉਹ ਕਰੀਅਰ ਦੀ ਸਭ ਤੋਂ ਸਰਵਸ਼੍ਰੇਸ਼ਠ 160ਵੀਂ ਰੈਂਕਿੰਗ ਹਾਸਲ ਕਰ ਚੁੱਕੀ ਹੈ।PunjabKesari

ਦਿਵਿਜ ਸ਼ਰਨ ਨੇ 2018 ਦੇ ਏਸ਼ੀਆਈ ਖੇਡਾਂ ’ਚ ਰੋਹਨ ਬੋਪੰਨਾ ਦੇ ਨਾਲ ਮਿਲ ਕੇ ਡਬਲਜ਼ ਵਰਗ ਦਾ ਸੋਨ ਤਮਗਾ ਜਿੱਤਿਆ ਸੀ। ਉਹ ਅਕਤੂਬਰ 2019 ’ਚ ਪੁਰਸ਼ ਜੋੜਾ ਵਰਗ ’ਚ ਭਾਰਤ ਦੇ ਟਾਪ ਰੈਂਕ ਦੇ ਖਿਡਾਰੀ ਸਨ। 

ਚੈਟਰਜੀ ਨੇ ਕਿਹਾ, ਸਾਡੇ ਕੋਲ ਤਿੰਨ ਜੂਨ ਤਕ ਦਾ ਸਮਾਂ ਹੈ। ਸਾਡੇ ਉਮੀਦਵਾਰਾਂ ਨੂੰ ਹੁਣ ਫ਼ਾਰਮ ਭਰ ਕੇ ਜਮਾਂ ਕਰਵਾਉਣਾ ਹੋਵੇਗਾ। ਉਨ੍ਹਾਂ ਨੂੰ ਆਪਣਾ ਪੂਰਾ ਬਿਓਰਾ ਦੇਣਾ ਹੋਵੇਗਾ ਅਤੇ ਅਸੀਂ ਉਨ੍ਹਾਂ ਨੂੰ ਅੱਗੇ ਭੇਜਣਗੇ। ਏ. ਆਈ. ਟੀ. ਏ. ਨੇ ਹਾਲਾਂਕਿ ਅਜੇ ਤਕ ਇਹ ਫੈਸਲਾ ਨਹੀਂ ਕੀਤਾ ਹੈ ਕਿ 60 ਸਾਲ ਦੇ ਬਾਲ ਦੇ ਨਾਂ ਦੀ ਸਿਫਾਰਿਸ਼ ਧਿਆਨਚੰਦ ਲਈ ਕੀਤਾ ਜਾਵੇ ਜਾਂ ਫਿਰ ਦਰੋਂਣਾਚਾਰੀਆ ਐਵਾਰਡ ਦੇ ਲਈ।


Davinder Singh

Content Editor

Related News