ਅੰਕਿਤਾ ਰੈਨਾ ਫਿਰ ਤੋਂ ਚੋਟੀ ਦੇ 200 ''ਚੋਂ ਬਾਹਰ

04/08/2019 3:45:46 PM

ਨਵੀਂ ਦਿੱਲੀ— ਭਾਰਤ ਦੀ ਚੋਟੀ ਦੀ ਮਹਿਲਾ ਟੈਨਿਸ ਖਿਡਾਰਨ ਅੰਕਿਤਾ ਰੈਨਾ 9 ਪਾਇਦਾਨ ਖਿਸਕ ਕੇ ਫਿਰ 200 ਤੋਂ ਬਾਹਰ ਹੋ ਗਈ ਹੈ ਜਦਕਿ ਪੁਰਸ਼ ਵਰਗ 'ਚ ਪ੍ਰਜਨੇਸ਼ ਗੁਣੇਸ਼ਵਰਨ ਇਕ ਸਥਾਨ ਦੇ ਨੁਕਸਾਨ ਦੇ ਬਾਵਜੂਦ ਦੇਸ਼ ਦੇ ਨੰਬਰ ਇਕ ਸਿੰਗਲ ਖਿਡਾਰੀ ਬਣੇ ਹੋਏ ਹਨ। ਪਿਛਲੇ ਸਾਲ 181ਵੇਂ ਸਥਾਨ 'ਤੇ ਪਹੁੰਚਣ ਵਾਲੀ ਅੰਕਿਤਾ ਇਸ ਸਾਲ 14 ਜਨਵਰੀ ਨੂੰ ਫਿਰ ਤੋਂ ਚੋਟੀ ਦੇ 200 'ਚ ਸ਼ਾਮਲ ਹੋਈ ਸੀ ਅਤੇ ਇਸ ਵਿਚਾਲੇ ਉਹ ਆਪਣੇ ਕਰੀਅਰ ਦੀ ਸਰਵਸ੍ਰੇਸ਼ਠ ਰੈਂਕਿੰਗ 'ਤੇ ਪਹੁੰਚੀ ਪਰ ਜਾਪਾਨ 'ਚ ਪਿਛਲੇ ਦੋ ਆਈ.ਟੀ.ਐੱਫ. ਟੂਰਨਾਮੈਂਟ 'ਚ ਖਰਾਬ ਪ੍ਰਦਰਸ਼ਨ ਦੇ ਕਾਰਨ ਉਹ ਡਬਲਿਊ.ਟੀ.ਏ. ਰੈਂਕਿੰਗ 'ਚ 203ਵੇਂ ਸਥਾਨ 'ਤੇ ਖਿਸਕ ਗਈ ਹੈ।
PunjabKesari
ਭਾਰਤੀ ਖਿਡਾਰਨਾਂ 'ਚ ਅੰਕਿਤਾ ਅਜੇ ਵੀ ਚੋਟੀ 'ਤੇ ਬਣੀ ਹੋਈ ਹੈ। ਉਸ ਤੋਂ ਬਾਅਦ ਕਰਮਨ ਕੌਰ ਥਾਂਡੀ (ਪੰਜ ਪਾਇਦਾਨ ਹੇਠਾਂ 213ਵੇਂ ਸਥਾਨ 'ਤੇ) ਅਤੇ ਪ੍ਰਾਂਜਲਾ ਯਾਦਲਾਪੱਲੀ (296) ਦਾ ਨੰਬਰ ਆਉਂਦਾ ਹੈ। ਪੁਰਸ਼ਾਂ ਦੀ ਏ.ਟੀ.ਪੀ. ਰੈਂਕਿਗ 'ਚ ਪ੍ਰਜਨੇਸ਼ 82ਵੇਂ ਸਥਾਨ 'ਤੇ ਹੈ। ਉਸ ਤੋਂ ਬਾਅਦ ਰਾਮਕੁਮਾਰ ਰਾਮਨਾਥਨ (141) ਅਤੇ ਯੂਕੀ ਭਾਂਬਰੀ (232) ਦਾ ਨੰਬਰ ਆਉਂਦਾ ਹੈ। ਡਬਲਜ਼ 'ਚ ਰੋਹਨ ਬੋਪੰਨਾ ਇਕ ਪਾਇਦਾਨ ਉੱਪਰ 34ਵੇਂ ਸਥਾਨ 'ਤੇ ਪਹੁੰਚ ਗਏ ਹਨ। ਦਿਵਿਜ ਸ਼ਰਨ 43ਵੇਂ, ਜੀਵਨ ਨੇਦੁਚੇਝੀਅਨ 66ਵੇਂ, ਪੂਰਵ ਰਾਜਾ 85ਵੇਂ ਅਤੇ ਲਿਏਂਡਰ ਪੇਸ 91ਵੇਂ (ਇਕ ਪਾਇਦਾਨ ਉੱਪਰ) ਸਥਾਨ 'ਤੇ ਕਾਬਜ ਹਨ।


Tarsem Singh

Content Editor

Related News