ਅੰਕਿਤ ਰਾਜਪੂਤ ਕਰੇਗਾ ਉੱਤਰ ਪ੍ਰਦੇਸ਼ ਰਣਜੀ ਟੀਮ ਦੀ ਅਗਵਾਈ

12/4/2019 7:25:59 PM

ਲਖਨਾਊ— ਤੇਜ਼ ਗੇਂਦਬਾਜ਼ ਅੰਕਿਤ ਰਾਜਪੂਤ 9 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਰਣਜੀ ਟਰਾਫੀ 'ਚ ਉੱਤਰ ਪ੍ਰਦੇਸ਼ ਦੀ ਅਗਵਾਈ ਕਰੇਗਾ, ਜਿਸ ਦਾ ਐਲਾਨ ਬੁੱਧਵਾਰ ਨੂੰ ਕੀਤਾ ਗਿਆ। ਉੱਤਰ ਪ੍ਰਦੇਸ਼ ਕ੍ਰਿਕਟ ਸੰਘ (ਯੂ. ਪੀ. ਸੀ. ਏ.) ਦੀ ਚੋਣ ਕਮੇਟੀ ਨੇ ਇਸ ਦੇ ਨਾਲ ਹੀ 15 ਮੈਂਬਰੀ ਟੀਮ ਦੀ ਚੋਣ ਕੀਤੀ। ਉੱਤਰ ਪ੍ਰਦੇਸ਼ ਆਪਣਾ ਪਹਿਲਾ ਮੈਚ ਰੇਲਵੇ ਵਿਰੁੱਧ 9 ਦਸੰਬਰ ਤੋਂ ਮੇਰਠ 'ਚ ਖੇਡੇਗਾ।
ਟੀਮ ਇਸ ਪ੍ਰਕਾਰ ਹੈ — ਅੰਕਿਤ ਰਾਜਪੂਤ (ਕਪਤਾਨ), ਅਲਮਾਸ ਸ਼ੌਕਤ, ਅਰਯਨ ਜੁਆਲ, ਮਾਧਵ ਕੌਸ਼ਿਕ, ਉਮੰਗ ਸ਼ਰਮਾ, ਮੁਹੰਮਦ ਸੈਫ, ਅਕਾਸ਼ਦੀਪ ਨਾਥ, ਰਿੰਕੂ ਸਿੰਘ, ਉਪੇਂਦਰ ਯਾਦਵ, ਸ਼ਾਨੂ ਸੈਨੀ, ਸ਼ਿਵਮ ਮਾਵੀ, ਸੌਰਭ ਕੁਮਾਰ, ਮੋਹਸਿਨ ਖਾਨ, ਯਸ਼ ਦਿਆਲ ਤੇ ਜੀਸ਼ਾਨ ਅੰਸਾਰੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurdeep Singh

Edited By Gurdeep Singh