ਬਿਨਾਂ ਗਲਵਜ਼ ਦੇ ਮੈਦਾਨ 'ਤੇ ਉਤਰਿਆ ਬੱਲੇਬਾਜ਼, ਫਿਰ ਪਹਿਲੀ ਹੀ ਗੇਂਦ 'ਚ ਹੋ ਗਿਆ ਹਾਦਸਾ
Friday, Oct 26, 2018 - 10:30 AM (IST)

ਨਵੀਂ ਦਿੱਲੀ—ਦਿੱਲੀ 'ਚ ਚੱਲ ਰਹੀ ਦੇਵਧਰ ਟ੍ਰਾਫੀ ਦੌਰਾਨ ਇਕ ਬਹੁਤ ਹੀ ਅਨੌਖੀ ਘਟਨਾ ਦੇਖਣ ਨੂੰ ਮਿਲੀ। ਵੀਰਵਾਰ ਨੂੰ ਖੇਡੇ ਜਾ ਰਹੇ ਮੁਕਾਬਲੇ 'ਚ ਇੰਡੀਆ ਸੀ ਖਿਲਾਫ ਅੰਕਿਤ ਬਾਵਨੇ ਆਪਣਾ ਇਕ ਗਲਵਜ਼ ਪੈਵੇਲੀਅਨ 'ਚ ਹੀ ਭੁੱਲ ਗਏ। ਇੰਡੀਆ-ਏ ਵੱਲੋਂ ਖੇਡ ਰਹੇ ਸੱਜੇ ਹੱਥ ਦੇ ਬੱਲੇਬਾਜ਼ ਬਾਵਨੇ ਕਪਤਾਨ ਦਿਨੇਸ਼ ਕਾਰਤਿਕ ਦੇ ਆਊਟ ਹੋਣ ਤੋਂ ਬਾਅਦ ਮੈਦਾਨ 'ਤੇ ਉਤਰੇ। ਉਨ੍ਹਾਂ ਨੇ ਆਪਣਾ ਇਕ ਗਲਵਜ਼ ਪਹਿਨਿਆਂ ਅਤੇ ਫਿਰ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਆਪਣਾ ਦੂਜਾ ਗਲਵਜ਼ ਪੈਵੇਲੀਅਨ 'ਚ ਹੀ ਭੁੱਲ ਗਏ। ਹਾਲਾਂਕਿ ਉਨ੍ਹਾਂ ਦੇ ਸਾਥੀ ਖਿਡਾਰੀ ਨੇ ਮੈਦਾਨ 'ਚ ਆ ਕੇ ਬਾਵਨੇ ਨੂੰ ਗਲਵਜ਼ ਦਿੱਤਾ।
ਅਜਿਹਾ ਬਹੁਤ ਘੱਟ ਦੇਖਿਆ ਜਾਂਦਾ ਹੈ ਕਿ ਕੋਈ ਬੱਲੇਬਾਜ਼ ਆਪਣਾ ਸਾਮਾਨ ਜਲਦਬਾਜੀ 'ਚ ਪੈਵੇਲੀਅਨ 'ਚ ਹੀ ਭੁੱਲ ਗਿਆ ਹੋਵੇ, ਖਾਸਕਰਕੇ ਕਿ ਗਲਵਜ਼ , ਅੰਕਿਤ ਬਾਵਨੇ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਹਾਲਾਂਕਿ ਇਸ ਤੋਂ ਜ਼ਿਆਦਾ ਮਜ਼ੇਦਾਰ ਗੱਲ ਇਹ ਰਹੀ ਕਿ ਅੰਕਿਤ ਬਾਵਨੇ ਪਹਿਲੀ ਹੀ ਗੇਂਦ 'ਤੇ ਆਊਟ ਹੋ ਗਏ। ਵਿਜੇਸ਼ੰਕਰ ਦੀ ਗੇਂਦ 'ਤੇ ਉਨ੍ਹਾਂ ਨੇ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ ਪਰ ਬੈਟ ਉਨ੍ਹਾਂ ਦੇ ਹੱਥ 'ਚੋਂ ਘੁੰਮ ਗਿਆ ਅਤੇ ਉਹ ਮਿਡਵਿਕਟ 'ਤੇ ਕੈਚ ਦੇ ਬੈਠੇ।
— Mushfiqur Fan (@NaaginDance) October 25, 2018
ਤੁਹਾਨੂੰ ਦੱਸ ਦਈਏ ਕਿ ਇਸ ਮੁਕਾਬਲੇ 'ਚ ਬਾਵਨੇ ਦੀ ਟੀਮ ਇੰਡੀਆ-ਏ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸ਼ੁਭਮਨ ਗਿਲ (ਅਜੇਤੂ 106) ਦੇ ਸ਼ਾਨਦਾਰ ਸੈਂਕੜੇ ਦੀ ਮਦਦ ਨਾਲ ਇੰਡੀਆ-ਸੀ ਨੇ ਫਿਰੋਜਸ਼ਾਹ ਕੋਟਲਾ ਮੈਦਾਨ 'ਤੇ ਇੰਡੀਆ-ਏ ਨੂੰ ਛੈ ਵਿਕਟਾਂ ਨਾਲ ਹਰਾ ਕੇ ਦੇਵਧਰ ਟ੍ਰਾਫੀ ਦੇ ਫਾਈਨਲ 'ਚ ਜਗ੍ਹਾ ਬਣਾ ਲਈ। ਫਾਈਨਲ 'ਚ ਇੰਡੀਆ-ਸੀ ਦਾ ਸਾਹਮਣਾ ਇੰਡੀਆ-ਬੀ ਨਾਲ ਹੋਵੇਗਾ। ਫਾਈਨਲ ਇਸ ਮੈਦਾਨ 'ਤੇ ਸ਼ਨੀਵਾਰ ਨੂੰ ਖੇਡਿਆ ਜਾਵੇਗਾ।