ਟਾਟਾ ਸਟੀਲ ਮਾਸਟਰਸ ਸ਼ਤਰੰਜ ’ਚ ਕਾਰਲਸਨ ਹੱਥੋਂ ਹਾਰੇ ਅਨੀਸ਼ ਗਿਰੀ
Tuesday, Jan 18, 2022 - 01:13 AM (IST)
ਵਿਜਕ ਆਨ ਜੀ (ਨੀਦਰਲੈਂਡ) (ਨਿਕਲੇਸ਼ ਜੈਨ)- ਟਾਟਾ ਸਟੀਲ ਮਾਸਟਰਸ ਸ਼ਤਰੰਜ ਟੂਰਨਾਮੈਂਟ ਦੇ ਦੂਜੇ ਗੇੜ ’ਚ ਨਾਰਵੇ ਦੇ ਮੈਗਨਸ ਕਾਰਲਸਨ ਨੇ ਮੇਜ਼ਬਾਨ ਨੀਦਰਲੈਂਡ ਦੇ ਚੋਟੀ ਦੇ ਖਿਡਾਰੀ ਅਨੀਸ਼ ਗਿਰੀ ਨੂੰ ਹਰਾ ਕੇ ਆਪਣੀ ਪਹਿਲੀ ਜਿੱਤ ਹਾਸਲ ਕੀਤੀ। ਸਫੈਦ ਮੋਹਰਾਂ ਨਾਲ ਖੇਡ ਰਹੇ ਕਾਰਲਸਨ ਨੇ ਓਪਨ ਕੇਟਲਨ ਓਪਨਿੰਗ ’ਚ ਅਨੀਸ਼ ਨੂੰ 36 ਚਾਲਾਂ ’ਚ ਹਾਰ ਮੰਨਣ ’ਤੇ ਮਜ਼ਬੂਰ ਕਰ ਦਿੱਤਾ। ਹੰਗਰੀ ਦੇ ਰਿਚਰਡ ਰਾਪੋਰਟ ਨੇ ਨੀਦਰਲੈਂਡ ਦੇ ਜਾਰਡਨ ਵਾਨ ਫਾਰੇਸਟ ਨੂੰ ਮਾਤ ਦੇ ਕੇ ਦਿਨ ਦੀ ਦੂਜੀ ਜਿੱਤ ਦਰਜ ਕੀਤੀ। ਭਾਰਤ ਦੇ ਵਿਦਿਤ ਗੁਜਰਾਤੀ ਨੇ ਵਿਸ਼ਵ ਨੰ. 4 ਅਮਰੀਕੀ ਦੇ ਫਬਿਆਨੋ ਕਰੂਆਨਾ ਤੋਂ ਅਤੇ ਆਰ. ਪ੍ਰਗਿਆਨੰਦਾ ਨੇ ਪੋਲੈਂਡ ਦੇ ਯਾਨ ਡੁੜਾ ਨੂੰ ਅੰਕ ਵੰਡਣ ’ਤੇ ਮਜਬੂਰ ਕੀਤਾ।
ਇਹ ਖ਼ਬਰ ਪੜ੍ਹੋ- ਆਸਟਰੇਲੀਅਨ ਓਪਨ : ਨਡਾਲ ਤੇ ਓਸਾਕਾ ਦੂਜੇ ਦੌਰ 'ਚ, ਕੇਨਿਨ ਬਾਹਰ
ਹੋਰ ਮੁਕਾਬਲਿਆਂ ’ਚ ਅਜਰਬੈਜਾਨ ਦੇ ਮਮੇਦਿਆਰੋਵ ਨੇ ਰੂਸ ਦੇ ਆਂਦਰੇ ਏਸੀਪੇਂਕੋਂ ਨਾ, ਰੂਸ ਦੇ ਸੇਰਗੀ ਕਾਰਿਆਕਿਨ ਨੇ ਹਮਵਤਨ ਡੇਨੀਅਲ ਡੁਬੋਵ ਨਾਲ ਤੇ ਅਮਰੀਕਾ ਦੇ ਸੈਮ ਸ਼ੈਕਲੈਂਡ ਨੇ ਸਵਿਟਜ਼ਰਲੈਂਡ ਦੇ ਨਿਲਸ ਗ੍ਰੰਡੇਲੀਊਸ ਨਾਲ ਮੈਚ ਡਰਾਅ ਖੇਡਿਆ। 2 ਰਾਊਂਡਆਂ ਤੋਂ ਬਾਅਦ ਭਾਰਤ ਦੇ ਵਿਦਿਤ, ਨਾਰਵੇ ਦੇ ਕਾਰਲਸਨ ਤੇ ਪੋਲੈਂਡ ਦੇ ਡੁੜਾ 1.5 ਅੰਕ ਬਣਾ ਕੇ ਸਾਂਝੇ ਵਾਧੇ ’ਤੇ ਚੱਲ ਰਹੇ ਹਨ।
ਇਹ ਖ਼ਬਰ ਪੜ੍ਹੋ-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਬੁਲਾਰਿਆਂ ਦੀ ਸੂਚੀ ਜਾਰੀ,ਇਨ੍ਹਾਂ ਨਾਂਵਾਂ 'ਤੇ ਲੱਗੀ ਮੋਹਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।