ਅਨੀਸ਼, ਆਦਰਸ਼, ਅਨਹਦ ਫਾਈਨਲ ’ਚ ਪ੍ਰਵੇਸ਼ ਤੋਂ ਖੁੰਝੇ
Monday, Sep 02, 2019 - 05:21 PM (IST)

ਰੀਓ ਦਿ ਜੇਨੇਰੀਓ— ਭਾਰਤ ਪੁਰਸ਼ਾਂ ਦੀ 25 ਮੀਟਰ ਰੈਪਿਡ ਫਾਇਰ ਪਿਸਟਲ ’ਚ ਓਲੰਪਿਕ ਕੋਟਾ ਹਾਸਲ ਕਰਨ ਤੋਂ ਖੁੰਝ ਗਿਆ ਕਿਉਂਕਿ ਅਨੀਸ਼ ਭਾਨਵਾਲਾ, ਆਦਰਸ਼ ਸਿੰਘ ਅਤੇ ਅਨਹਦ ਜਵਾਂਡਾ ਵਿਸ਼ਵ ਕੱਪ ਦੇ ਫਾਈਨਲ ’ਚ ਨਹੀਂ ਪਹੁੰਚ ਸਕੇ। ਅਨੀਸ਼ ਨੇ ਰੈਪਿਡ ਫਾਇਰ ’ਚ 286 ਦਾ ਸਕੋਰ ਕੀਤਾ ਅਤੇ ਉਸ ਦਾ ਕੁਲ ਸਕੋਰ 577 ਰਿਹਾ ਜਿਸ ਨਾਲ ਉਹ 18ਵੇਂ ਸਥਾਨ ’ਤੇ ਰਹੇ। ਆਦਰਸ਼ ਅਤੇ ਅਨਹਦ ¬ਕ੍ਰਮਵਾਰ 576 ਅਤੇ 573 ਦਾ ਸਕੋਰ ਕਰਕੇ 25ਵੇਂ ਅਤੇ 30ਵੇਂ ਸਥਾਨ ’ਤੇ ਰਹੇ।
ਫਾਈਨਲ ’ਚ ਪਹੁੰਚਣ ਵਾਲੇ 6 ਨਿਸ਼ਾਨੇਬਾਜ਼ਾਂ ’ਚੋਂ ਦੋ ਜਰਮਨ ਅਤੇ ਦੋ ਚੀਨ ਦੇ ਸਨ ਅਤੇ ਦੋਵੇਂ ਹੀ ਦੇਸ਼ ਦੋ ਕੋਟਾ ਪਹਿਲਾਂ ਹੀ ਹਾਸਲ ਕਰ ਚੁੱਕੇ ਸਨ। ਕਿਊਬਾ ਦੇ ਪੁਪੋ ਲੁਰਿਸ ਨੇ ਵੀ ਕੋਟਾ ਪਹਿਲਾਂ ਹੀ ਹਾਸਲ ਕਰ ਲਿਆ ਸੀ ਜਿਸ ’ਚ ਪਾਕਿਸਤਾਨ ਦੇ ਮੁਹੰਮਦ ਖਲੀਲ ਅਖਤਰ 586 ਦੇ ਸਕੋਰ ਦੇ ਨਾਲ ਪੰਜਵੇਂ ਸਥਾਨ ’ਤੇ ਰਹਿ ਕੇ ਕੋਟਾ ਹਾਸਲ ਕਰਨ ’ਚ ਕਾਮਯਾਬ ਰਹੇ। ਦੂਜਾ ਕੋਟਾ ਕੋਰੀਆ ਦੇ ਕਿਮ ਜੁਨਹੋਂਗ ਨੂੰ ਮਿਲਿਆ। ਭਾਰਤ ਤਿੰਨ ਸੋਨ, ਤਿੰਨ ਚਾਂਦੀ ਅਤੇ ਇਕ ਕਾਂਸੀ ਜਿੱਤ ਕੇ ਸਕੋਰ ਬੋਰਡ ’ਚ ਚੋਟੀ ’ਤੇ ਹੈ।