ਅਨਿਰਬਾਨ ਲਾਹਿੜੀ ਨੇ ਸ਼ੁਰੂਆਤੀ ਦੌਰ ਵਿਚ 69 ਦਾ ਖੇਡਿਆ ਕਾਰਡ

01/21/2022 8:57:10 PM

ਲਾ ਕਵਿੰਟਾ (ਅਮਰੀਕਾ)- ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਸ਼ਾਨਦਾਰ ਸ਼ੁਰੂਆਤ ਮਿਲਣ ਦੇ ਬਾਵਜੂਦ ਅਮਰੀਕਨ ਐਕਸਪ੍ਰੈੱਸ ਪ੍ਰਤੀਯੋਗਿਤਾ ਵਿਚ ਇੱਥੇ ਤਿੰਨ ਅੰਡਰ-69 ਦਾ ਕਾਰਡ ਖੇਡ ਕੇ ਸਾਂਝੇ ਤੌਰ 'ਤੇ 52ਵੇਂ ਸਥਾਨ 'ਤੇ ਹੈ। ਸ਼ੁਰੂਆਤੀ ਚਾਰ ਹੋਲ ਵਿਚੋਂ ਈਗਲ ਤੇ ਇਕ ਬਰਡੀ ਲਗਾਉਣ ਵਾਲੇ ਅਨਿਰਬਾਨ ਲਾਹਿੜੀ ਇੱਥੇ ਲਾ ਕਵਿੰਟਾ ਕੰਟਰੀ ਕਲੱਬ ਵਿਚ ਆਖਰੀ 14 ਹੋਲ 'ਚ ਸਿਰਫ ਇਕ ਬਰਡੀ ਲਗਾ ਸਕੇ।

ਇਹ ਖ਼ਬਰ ਪੜ੍ਹੋ- ਵਨ ਡੇ 'ਚ 14 ਵਾਰ ਜ਼ੀਰੋ 'ਤੇ ਆਊਟ ਹੋਏ ਕੋਹਲੀ, ਇਸ ਦੇਸ਼ ਵਿਰੁੱਧ ਸਭ ਤੋਂ ਜ਼ਿਆਦਾ


ਇਸ ਟੂਰਨਾਮੈਂਟ ਦਾ ਕੱਟ 54 ਹੋਲ ਦੇ ਖੇਡ ਤੋਂ ਬਾਅਦ ਨਿਰਧਾਰਤ ਹੋਵੇਗਾ। ਫੇਡ ਐਕਸ ਕੱਪ ਚੈਂਪੀਅਨ ਪੈਟ੍ਰਿਕ ਕੈਂਟਲੀ 10 ਅੰਡਰ 62 ਦੇ ਸਕੋਰ ਦੇ ਨਾਲ ਚੋਟੀ 'ਤੇ ਹੈ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News