ਅਨਿਰਬਾਨ ਲਾਹਿੜੀ ਪਹਿਲੇ ਦੌਰ ''ਚ ਸ਼ਾਨਦਾਰ ਵਾਪਸੀ ਤੋਂ ਬਾਅਦ ਸਾਂਝੇ ਤੌਰ ''ਤੇ 7ਵੇਂ ਸਥਾਨ ''ਤੇ
Friday, Apr 01, 2022 - 08:56 PM (IST)
ਸੈਨ ਐਂਟੋਨੀਓ (ਅਮਰੀਕਾ)- ਭਾਰਤ ਦੇ ਅਨਿਰਬਾਨ ਲਾਹਿੜੀ ਨੇ ਖਰਾਬ ਸ਼ੁਰੂਆਤ ਤੋਂ ਉੱਭਰ ਕੇ ਵਾਲੇਰੋ ਟੈਕਸਾਸ ਓਪਨ ਗੋਲਫ ਟੂਰਨਾਮੈਂਟ ਦੇ ਪਹਿਲੇ ਦੌਰ ਵਿਚ 4 ਅੰਡਰ-68 ਦਾ ਸਕੋਰ ਬਣਾਇਆ, ਜਿਸ ਨਾਲ ਉਹ ਸਾਂਝੇ ਤੌਰ 'ਤੇ 7ਵੇਂ ਸਥਾਨ 'ਤੇ ਹੈ। 3 ਹਫਤੇ ਪਹਿਲਾਂ 'ਦਿ ਪਲੇਅਰਸ ਚੈਂਪੀਅਨਸ਼ਿਪ' ਵਿਚ ਉੱਪ ਜੇਤੂ ਰਹੇ ਲਾਹਿੜੀ ਪਹਿਲੇ 10 ਹੋਲ ਤੋਂ ਬਾਅਦ ਇਕ ਓਵਰ 'ਤੇ ਚੱਲ ਰਹੇ ਸਨ ਪਰ ਉਨ੍ਹਾਂ ਨੇ ਇਸ ਤੋਂ ਬਾਅਦ ਆਖਰੀ ਅੱਠ ਹੋਲ ਵਿਚ ਸ਼ਾਨਦਾਰ ਵਾਪਸੀ ਕਰਕੇ 5 ਬਰਡੀ ਬਣਾਈ।
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ ਫਾਈਨਲ 'ਚ ਮੈਚ ਰੈਫਰੀ ਹੋਵੇਗੀ ਭਾਰਤ ਦੀ GS ਲਕਸ਼ਮੀ
ਸਕਾਟਲੈਂਡ ਦੇ ਰਸੇਲ ਨਾਕਸ ਨੇ ਪਹਿਲੇ ਦੌਰ ਵਿਚ 65 ਦਾ ਸਕੋਰ ਬਣਾ ਕੇ ਬੜ੍ਹਤ ਹਾਸਲ ਕੀਤੀ। ਲਾਹਿੜੀ ਅਮਰੀਕਾ ਵਿਚ ਆਪਣੇ ਕਰੀਅਰ ਦਾ ਪਹਿਲਾ ਖਿਤਾਬ ਜਿੱਤਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਇਸ ਟੂਰਨਾਮੈਂਟ ਵਿਚ ਜਿੱਤ ਨਾਲ ਉਹ ਅਗਲੇ ਹਫਤੇ ਹੋਣ ਵਾਲੇ ਮਾਸਟਰਸ ਟੂਰਨਾਮੈਂਟ ਵਿਚ ਵੀ ਆਪਣੀ ਜਗ੍ਹਾ ਪੱਕੀ ਕਰ ਲੈਣਗੇ।
ਇਹ ਖ਼ਬਰ ਪੜ੍ਹੋ- CSK v LSG : ਬ੍ਰਾਵੋ ਨੇ ਰਚਿਆ ਇਤਿਹਾਸ, IPL 'ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਬਣੇ ਗੇਂਦਬਾਜ਼
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।