ਅਨਿਰਬਾਨ ਲਾਹਿੜੀ ਦੂਜੇ ਦੌਰ ਦੇ ਬਾਅਦ ਸੰਯੁਕਤ 32ਵੇਂ ਸਥਾਨ ''ਤੇ

Saturday, Jan 22, 2022 - 08:43 PM (IST)

ਅਨਿਰਬਾਨ ਲਾਹਿੜੀ ਦੂਜੇ ਦੌਰ ਦੇ ਬਾਅਦ ਸੰਯੁਕਤ 32ਵੇਂ ਸਥਾਨ ''ਤੇ

ਸਪੋਰਟਸ ਡੈਸਕ- ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਦੂਜੇ ਦੌਰ 'ਚ ਬੋਗੀ ਕੀਤੇ ਬਿਨਾ 5 ਅੰਡਰ-67 ਦਾ ਕਾਰਡ ਖੇਡਿਆ ਜਿਸ ਨਾਲ ਉਹ ਅਮਰੀਕਨ ਐਕਸਪ੍ਰੈੱਸ ਚੈਂਪੀਅਨਸ਼ਿਪ 'ਚ ਸਾਂਝੇ 32ਵੇਂ ਸਥਾਨ 'ਤੇ ਪਹੁੰਚ ਗਏ। ਲਾਹਿੜੀ ਨੇ ਪਹਿਲੇ ਦੌਰ 'ਚ ਤਿੰਨ ਅੰਡਰ-69 ਦਾ ਕਾਰਡ ਖੇਡਿਆ ਸੀ। ਇਸ ਤਰ੍ਹਾਂ ਨਾਲ ਦੋ ਦੌਰ ਦੇ ਬਾਅਦ ਉਨ੍ਹਾਂ ਦਾ ਕੁਲ ਸਕੋਰ 8 ਅੰਡਰ 'ਤੇ ਹੈ। 

ਇਸ ਭਾਰਤੀ ਗੋਲਫਰ ਨੇ ਹਵਾਦਾਰ ਹਾਲਾਤ ਹੋਣ ਦੇ ਬਾਵਜੂਦ 5ਵੇਂ, 7ਵੇਂ, 9ਵੇਂ, 11ਵੇਂ ਤੇ 13ਵੇਂ ਹੋਲ 'ਚ ਬਰਡੀ ਬਣਾਈ। ਇਸ ਨਾਲ ਉਹ 20 ਸਥਾਨ ਅੱਗੇ ਵਧਣ 'ਚ ਸਫਲ ਰਹੇ। ਭਾਰਤੀ ਮੂਲ ਦੇ ਅਮਰੀਕੀ ਥੀਗਲਾ ਨੇ ਦੂਜੇ ਦੌਰ 'ਚ 10 ਅੰਡਰ-62 ਦਾ ਸਕੋਰ ਬਣਾਇਆ। ਪਹਿਲੇ ਦਿਨ ਉਨ੍ਹਾਂ ਨੇ ਈਵਨ ਪਾਰ ਦਾ ਸਕੋਰ ਬਣਾਇਆ ਸੀ। ਫੇਡਐਕਸ ਕੱਪ ਚੈਂਪੀਅਨ ਪੈਟ੍ਰਿਕ ਕੈਂਟਲੇ ਨੇ ਪਹਿਲੇ ਦੌਰ 'ਚ 10 ਅੰਡਰ 62 ਦਾ ਤੇ ਦੂਜੇ ਦੌਰ 'ਚ ਚਾਰ ਅੰਡਰ-68 ਦਾ ਸਕੋਰ ਬਣਾ ਕੇ ਇਕ ਸ਼ਾਟ ਦੀ ਬੜ੍ਹਤ ਬਣਾਈ ਰੱਖੀ।


author

Tarsem Singh

Content Editor

Related News