ਅਨਿਰਬਾਨ ਲਾਹਿੜੀ ਹੌਂਡਾ ਕਲਾਸਿਕ ਗੋਲਫ ਟੂਰਨਮੈਂਟ ''ਚ ਸਾਂਝੇ 19ਵੇਂ ਸਥਾਨ ''ਤੇ

Sunday, Mar 03, 2019 - 04:23 PM (IST)

ਅਨਿਰਬਾਨ ਲਾਹਿੜੀ ਹੌਂਡਾ ਕਲਾਸਿਕ ਗੋਲਫ ਟੂਰਨਮੈਂਟ ''ਚ ਸਾਂਝੇ 19ਵੇਂ ਸਥਾਨ ''ਤੇ

ਜਲੰਧਰ : ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਪੀ. ਜੀ. ਏ. ਟੂਰ ਦੇ ਹੌਂਡਾ ਕਲਾਸਿਕ ਗੋਲਫ ਟੂਰਨਾਮੈਂਟ ਵਿਚ ਇਕ ਓਵਰ 72 ਦਾ ਕਾਰਡ ਖੇਡਿਆ ਪਰ ਉਹ ਖਿਸਕ ਕੇ ਸਾਂਝੇ 19ਵੇਂ ਸਥਾਨ 'ਤੇ ਪਹੁੰਚ ਗਏ ਹਨ। ਪਹਿਲੇ 2 ਦਿਨ ਉਸ ਨੇ 67 ਅਤੇ 70 ਦਾ ਕਾਰਡ ਖੇਡਿਆ ਸੀ ਜਿਸ ਨਾਲ 3 ਦਿਨ ਵਿਚ ਉਸ ਦਾ ਕੁਲ ਸਕੋਰ 2 ਅੰਡਰ ਦਾ ਹੈ। ਡਬਲਿਯੂ ਕਲਾਰਕ (67) 7 ਅੰਡਰ ਦੇ ਸਕੋਰ ਨਾਲ ਫਿਜੀ ਦੇ ਵਿਜੇ ਸਿੰਘ 'ਤੇ ਇਕ ਸ਼ਾਟ ਦੀ ਬੜ੍ਹਤ 'ਤੇ ਹਨ। ਵਿਜੇ ਟੂਰ 'ਤੇ ਸਭ ਤੋਂ ਵੱਧ ਉਮਰ ਦੇ  ਜੇਤੂ ਬਣਨ ਦੀ ਕੋਸ਼ਿਸ਼ 'ਚ ਲੱਗੇ ਹਨ ਜਿਸ ਦੀ ਉਮਰ 56 ਸਾਲ ਹੈ। ਜੇਕਰ ਉਹ ਜਿੱਤ ਜਾਂਦੇ ਹਨ ਤਾਂ ਉਹ ਸੈਮ ਸਨੀਡ ਦੇ 52 ਸਾਲ 10 ਮਹੀਨੇ 8 ਦਿਨ ਦੀ ਉਮਰ ਵਿਚ ਪੀ. ਜੀ. ਏ. ਟੂਰ ਦੇ ਸਭ ਤੋਂ ਵੱਧ ਉਮਰ ਦੇ ਜੇਤੂ ਦਾ ਰਿਕਾਰਡ ਤੋੜ ਦੇਣਗੇ। ਉਸ ਨੇ 1965 ਵਿਚ ਗ੍ਰੇਟਰ ਗ੍ਰੀਂਸਬੋਰੋ ਓਪਨ ਵਿਚ ਇਹ ਉਪਲੱਬਧੀ ਹਾਸਲ ਕੀਤੀ ਸੀ। ਵਿਜੇ ਕੋਰੀਆ ਦੇ ਕਯੰਗ ਹੂਨ ਲੀ (68) ਅਤੇ ਕੀਥ ਮਿਸ਼ੇਲ (70) ਦੇ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਚੱਲ ਰਹੇ ਹਨ। ਰਿਕੀ ਫਾਊਲਰ 5 ਅੰਡਰ ਨਾਲ 5ਵੇਂ ਸਥਾਨ 'ਤੇ ਹਨ।


Related News