ਦਿਲ ਦਾ ਦੌਰਾ ਪੈਣ ਕਾਰਨ 21 ਸਾਲਾ ਨੌਜਵਾਨ ਕ੍ਰਿਕਟਰ ਦੀ ਮੈਦਾਨ ''ਤੇ ਮੌਤ

Tuesday, Jan 15, 2019 - 05:36 PM (IST)

ਦਿਲ ਦਾ ਦੌਰਾ ਪੈਣ ਕਾਰਨ 21 ਸਾਲਾ ਨੌਜਵਾਨ ਕ੍ਰਿਕਟਰ ਦੀ ਮੈਦਾਨ ''ਤੇ ਮੌਤ

ਕੋਲਕਾਤਾ : 21 ਸਾਲਾ ਨੌਜਵਾਨ ਟੀ-20 ਕ੍ਰਿਕਟਰ ਅਨਿਕੇਤ ਸ਼ਰਮਾ ਦਾ ਮੈਦਾਨ 'ਤੇ ਵਾਰਮਅਪ ਦੌਰਾਨ ਉੱਤਰੀ ਹਿੱਸੇ ਦੇ ਤਾਲਾ ਪਾਰਕ ਵਿੱਖੇ ਦਿਲ ਦਾ ਦੌਰਾ ਪੈਣ ਕਾਰਨ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਸੂਤਰਾਂ ਮੁਤਾਬਕ ਪਿਛਲੇ ਸਾਲ ਸੀ. ਏ. ਬੀ. ਡਿਵਿਜ਼ਨਲ ਕਲੱਬ-ਪੈਕਪਾਰਾ ਸਪੋਰਟਿੰਗ ਕਲੱਬ ਨਾਲ ਜੁੜਿਆ ਇਹ ਆਲ ਰਾਊਂਡਰ ਮੈਦਾਨ 'ਤੇ ਪ੍ਰੈਕਟਿਸ ਤੋਂ ਪਹਿਲਾਂ ਵਾਰਮਅਪ ਅਤੇ ਕਸਰਤ ਕਰ ਰਿਹਾ ਸੀ ਜਿਸ ਤੋਂ ਬਾਅਦ ਉਹ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਮੈਦਾਨ 'ਤੇ ਡਿੱਗ ਗਿਆ।

ਕੋਚ ਨੇ ਦੱਸਿਆ ਕਿ ਅਸੀਂ ਜਦੋਂ ਅਨਿਕੇਤ ਨੂੰ ਨੇੜੇ ਦੇ ਮੈਡੀਕਲ ਹਸਪਤਾਲ ਵਿਚ ਲੈ ਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ। ਡਾਕਟਰਾਂ ਮੁਤਾਬਕ ਦਿਲ ਦਾ ਨਾ ਕੰਮ ਕਰਨ ਕਾਰਨ ਅਨਿਕੇਤ ਦੀ ਮੌਤ ਹੋਈ ਹੈ। ਖੜਗਪੁਰ ਦੇ ਮੈਦਨੀਪੁਰ ਜ਼ਿਲੇ ਦੇ ਇਸ ਨੌਜਵਾਨ ਦੇ ਸਰੀਰ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।


Related News