ਆਸਟਰੇਲੀਆਈ ਓਪਨ ਤੋਂ ਕਰਬਰ ਤੇ ਸ਼ਾਰਾਪੋਵਾ ਹੋਈਆਂ ਬਾਹਰ

Sunday, Jan 20, 2019 - 03:02 PM (IST)

ਆਸਟਰੇਲੀਆਈ ਓਪਨ ਤੋਂ ਕਰਬਰ ਤੇ ਸ਼ਾਰਾਪੋਵਾ ਹੋਈਆਂ ਬਾਹਰ

ਮੈਲਬੋਰਨ— ਵਿਸ਼ਵ ਦੀ ਦੂਜੇ ਨੰਬਰ ਦੀ ਖਿਡਾਰਨ ਐਂਜੇਲਿਕ ਕਰਬਰ ਐਤਵਾਰ ਨੂੰ ਇੱਥੇ ਪਹਿਲੀ ਵਾਰ ਆਸਟਰੇਲੀਆਈ ਓਪਨ 'ਚ ਖੇਡ ਰਹੀ ਖਿਡਾਰਨ ਤੋਂ ਹਾਰ ਕੇ ਬਾਹਰ ਹੋ ਗਈ ਜਦਕਿ ਐਸ਼ਲੀਗ ਬਾਰਟੀ ਨੇ ਮਾਰੀਆ ਸ਼ਾਰਾਪੋਵਾ ਨੁੰ ਹਰਾ ਕੇ ਮਹਿਲਾ ਸਿੰਗਲ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ। 
PunjabKesari
ਮਾਰਗ੍ਰੇਟ ਕੋਰਟ 'ਤੇ ਬੇਹੱਦ ਗਰਮੀ ਵਿਚਾਲੇ ਜਰਮਨੀ ਦੀ ਵਿੰਬਲਡਨ ਚੈਂਪੀਅਨ ਕਰਬਰ ਨੂੰ ਅਮਰੀਕਾ ਦੀ ਡੇਨਿਲੀ ਕੋਲਨਸੀ ਨੇ ਇਕ ਘੰਟੇ ਤੋਂ ਵੀ ਘੱਟ ਸਮੇਂ 'ਚ 6-0, 6-2 ਨਾਲ ਕਰਾਰੀ ਹਾਰ ਦਿੱਤੀ। ਵਿਸ਼ਵ 'ਚ 35ਵੇਂ ਨੰਬਰ ਦੀ ਕੋਲਨਸੀ ਨੇ ਆਪਣੇ ਜ਼ਿਆਦਾਤਰ ਮੈਚ ਅਮਰੀਕੀ ਕਾਲਜ ਵਿਵਸਥਾ 'ਚ ਖੇਡੇ ਹਨ ਅਤੇ ਪਹਿਲੀ ਵਾਰ ਮੈਲਬੋਰਨ ਪਾਰਕ 'ਚ ਖੇਡਣ ਲਈ ਉਤਰੀ ਹੈ। ਬਾਰਟੀ ਵੀ ਕੁਆਰਟਰ ਫਾਈਨਲ 'ਚ ਪਹੁੰਚਣ 'ਚ ਸਫਲ ਰਹੀ। ਉਨ੍ਹਾਂ ਨੇ ਸ਼ਾਰਾਪੋਵਾ ਨੂੰ 4-6, 6-1, 6-4 ਨਾਲ ਹਰਾ ਕੇ ਇਸ ਰੂਸੀ ਖਿਡਾਰਨ 2014 ਫਰੈਂਚ ਓਪਨ ਦੇ ਬਾਅਦ ਪਹਿਲਾ ਗ੍ਰੈਂਡਸਲੈਮ ਖਿਤਾਬ ਜਿੱਤਣ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ।


author

Tarsem Singh

Content Editor

Related News