ਐਂਡੀ ਮਰੇ ਬੀਮਾਰੀ ਦੇ ਕਾਰਨ ਜੋਕੋਵਿਚ ਦੇ ਵਿਰੁੱਧ ਮੈਚ ਤੋਂ ਹਟੇ

05/05/2022 8:27:02 PM

ਮੈਡ੍ਰਿਡ- ਐਂਡੀ ਮਰੇ ਬੀਮਾਰੀ ਦੇ ਕਾਰਨ ਵੀਰਵਾਰ ਨੂੰ ਮੈਡ੍ਰਿਡ ਓਪਨ ਟੈਨਿਸ ਵਿਚ ਚੋਟੀ ਰੈਂਕਿੰਗ ਦੇ ਖਿਡਾਰੀ ਨੋਵਾਕ ਜੋਕੋਵਿਚ ਦੇ ਵਿਰੁੱਧ ਆਪਣੇ ਮੈਚ ਤੋਂ ਹਟ ਗਏ ਹਨ। ਇਹ ਐਲਾਨ ਦੋਵਾਂ ਖਿਡਾਰੀਆਂ ਦੇ ਵਿਚਾਲੇ ਤੀਜੇ ਦੌਰ ਦੇ ਮੈਚ ਦੇ ਸ਼ੁਰੂ ਹੋਣ ਤੋਂ ਕੁਝ ਸਮਾਂ ਪਹਿਲਾਂ ਕੀਤਾ। 

PunjabKesari

ਇਹ ਖ਼ਬਰ ਪੜ੍ਹੋ- ਪ੍ਰਿਥਵੀ ਸ਼ਾਹ ਨੇ ਮੁੰਬਈ ਦੇ ਬਾਂਦਰਾ 'ਚ ਲਿਆ ਘਰ, ਕੀਮਤ ਜਾਣ ਉੱਡ ਜਾਣਗੇ ਤੁਹਾਡੇ ਹੋਸ਼
ਕਮਰ ਦੀ 2 ਵਾਰ ਸਰਜਰੀ ਕਰਵਾ ਕੇ ਵਾਪਸੀ ਕਰਨ ਵਾਲੇ ਮਰੇ ਨੇ ਮੈਡ੍ਰਿਡ ਵਿਚ ਆਪਣੇ ਸ਼ੁਰੂਆਤੀ 2 ਮੈਚ ਡੋਮਿਨਿਕ ਥਿਏਮ ਤੇ ਡੇਨਿਸ ਸ਼ਾਪੋਵਾਲੋਵ ਨੂੰ ਹਰਾਇਆ ਸੀ। ਇਸ ਸਾਲ ਜਨਵਰੀ ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਵਿਸ਼ਵ ਰੈਂਕਿੰਗ ਦੇ ਸਾਬਕਾ ਨੰਬਰ ਇਕ ਖਿਡਾਰੀ ਨੇ ਲਗਾਤਾਰ 2 ਮੈਚ ਜਿੱਤੇ ਹਨ। ਮਰੇ ਦੀ ਬੀਮਾਰੀ ਦੇ ਬਾਰੇ ਵਿਚ ਫਿਲਹਾਲ ਜ਼ਿਆਦਾ ਜਾਣਕਾਰੀ ਨਹੀਂ ਮਿਲ ਸਕੀ ਹੈ। ਮਰੇ ਦੀ ਮੌਜੂਦਾ ਰੈਂਕਿੰਗ 78 ਹੈ ਅਤੇ ਇਸ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ।

ਇਹ ਵੀ ਪੜ੍ਹੋ: ਡੈਨਮਾਰਕ 'ਚ ਮੋਦੀ ਨੇ ਦਿੱਤਾ 'ਚਲੋ ਇੰਡੀਆ' ਦਾ ਨਾਅਰਾ: ਕਿਹਾ- ਹਰ ਭਾਰਤੀ 5 ਵਿਦੇਸ਼ੀ ਦੋਸਤਾਂ ਨੂੰ ਭੇਜੇ ਭਾਰਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Gurdeep Singh

Content Editor

Related News