ਸਾਬਕਾ ਵਿਸ਼ਵ ਨੰਬਰ ਇਕ ਖਿਡਾਰੀ ਐਂਡੀ ਮਰੇ ਜੂਨ ਵਿਚ ਚੈਰਿਟੀ ਟੂਰਨਾਮੈਂਟ ਤੋਂ ਕਰਨਗੇ ਵਾਪਸੀ
Friday, May 29, 2020 - 06:00 PM (IST)

ਲੰਡਨ : ਸਾਬਕਾ ਨੰਬਰ ਇਕ ਟੈਨਿਸ ਖਿਡਾਰੀ ਐਂਡੀ ਮਰੇ ਆਪਣੀ ਸੱਟ ਤੋਂ ਉਭਰਨ ਤੋਂ ਬਾਅਦ 23 ਜੂਨ ਨੂੰ ਕੋਰਟ ਵਿਚ ਵਾਪਸੀ ਕਰਨਗੇ। ਇਸ ਟੂਰਨਾਮੈਂਟ ਦਾ ਆਯੋਜਨ ਉਸ ਦੇ ਭਰਾ ਜੈਮੀ ਮਰੇ ਕਰ ਰਹੇ ਹਨ। ਜਿਸ ਦਾ ਇਰਾਦਾ ਮਕਸਦ ਬ੍ਰਿਟੇਨ ਦੇ ਨੈਸ਼ਨਲ ਹੈਲਥ ਸਰਵਿਸ ਦੇ ਲਈ ਰਾਹਤ ਫੰਡ ਜਮ੍ਹਾ ਕਰਨਾ ਹੈ। ਇਸ ਟੂਰਨਾਮੈਂਟ ਦਾ ਨਾਂ ਸ਼ੋਡਰਸ ਬੈਟ ਆਫ ਬ੍ਰਿਟਸ ਹੈ ਜਿਸ ਨੂੰ ਦਰਸ਼ਕਾਂ ਦੇ ਬਿਨਾ ਖੇਡਿਆ ਜਾਵੇਗਾ। ਇਸ ਟੂਰਨਾਮੈਂਟ ਦਾ ਆਯੋਜਨ 23 ਤੋਂ 28 ਜੂਨ ਤਕ ਲੰਡਨ ਦੇ ਲਾਨ ਟੈਨਿਸ ਐਸੋਸੀਏਸ਼ਨ ਦੇ ਹੋਹੈੰਪਟਨ ਬੇਸ ਵਿਚ ਹੋਵੇਗਾ।
ਇਸ ਵਿਚ 2 ਵਾਰ ਦੇ ਵਿੰਬਲਡਨ ਚੈਂਪੀਅਨ ਮਰੇ ਤੋਂ ਇਲਾਵਾ ਉਸ ਦੇ ਸਾਥੀ ਬ੍ਰਿਟਿਸ਼ ਖਿਡਾਰੀ ਕਾਈਲ ਐਡਮੰਡ ਅਤੇ ਡੈਨ ਇਵਾਂਸ ਵੀ ਖੇਡਣਗੇ। ਇਸ ਟੂਰਨਾਮੈਂਟ ਦਾ ਸਿੱਧਾ ਪ੍ਰਸਾਰਣ ਐਮੇਜਾਨ ਪ੍ਰਾਈਮ 'ਤੇ ਹੋਵੇਗਾ ਅਤੇ ਆਯੋਜਕਾਂ ਦਾ ਟੀਚਾ ਇਸ ਨਾਲ 1,22,000 ਡਾਲਰ ਦੀ ਰਕਮ ਇਕੱਠਾ ਕਰਨਾ ਹੈ। ਕੋਰੋਨਾ ਮਹਾਮਾਰੀ ਕਾਰਨ ਏ. ਟੀ. ਪੀ. ਅਤੇ ਡਬਲਯੂ. ਟੀ. ਏ. ਸੈਸ਼ਨ ਅਜੇ ਮੁਲਤਵੀ ਹੈ ਅਜਿਹੇ 'ਚ ਨਵੰਬਰ ਵਿਚ ਡੇਵਿਸ ਕੱਪ ਤੋਂ ਬਾਅਦ ਪਹਿਲੀ ਵਾਰ 33 ਸਾਲ ਦੇ ਮਰੇ ਨੂੰ ਟੈਨਿਸ ਖੇਡਦੇ ਦੇਖਣਾ ਪ੍ਰਸ਼ੰਸਕਾਂ ਦੇ ਲਈ ਖੁਸ਼ੀ ਦੀ ਖਬਰ ਹੈ। ਜੈਮੀ ਮਰੇ ਨੇ ਕਿਹਾ ਕਿ ਪਿਛਲੇ ਕੁਝ ਮਹੀਨੇ ਸਾਰਿਆਂ ਲਈ ਚੁਣੌਤੀਪੂਰਨ ਰਹੇ ਹਨ ਅਤੇ ਅਸੀਂ ਇਸ ਟੂਰਨਾਮੈਂਟ ਨੂੰ ਵਾਪਸੀ ਦੇ ਤੌਰ 'ਤੇ ਦੇਖ ਰਹੇ ਹਾਂ।