ਢਾਈ ਸਾਲਾਂ 'ਚ ਪਹਿਲੀ ਵਾਰ ਕਿਸੇ ਟੂਰਨਾਮੈਂਟ ਦੇ ਫਾਈਨਲ 'ਚ ਪੁੱਜੇ ਐਂਡੀ ਮਰੇ
Sunday, Oct 20, 2019 - 11:46 AM (IST)
ਸਪੋਰਟਸ ਡੈਸਕ— ਵਰਲਡ ਦੇ ਸਾਬਕਾ ਨੰਬਰ 1 ਖਿਡਾਰੀ ਐਂਡੀ ਮਰੇ ਨੇ ਢਾਈ ਸਾਲਾਂ 'ਚ ਪਹਿਲੀ ਵਾਰ ਕਿਸੇ ਟੈਨਿਸ ਟੂਰਨਾਮੈਂਟ ਦੇ ਫਾਈਨਲ 'ਚ ਜਗ੍ਹਾ ਬਣਾਈ। ਜਨਵਰੀ 'ਚ ਕੂਲ੍ਹੇ ਦਾ ਆਪਰੇਸ਼ਨ ਕਰਵਾਉਣ ਵਾਲੇ ਮਰੇ ਨੇ ਫ਼ਰਾਂਸ ਦੇ ਯੁਗਾਂ ਹੰਬਰਟ ਨੂੰ 3-6,7-5,6-2 ਨਾਲ ਹਰਾ ਕੇ ਯੂਰਪੀ ਓਪਨ ਦੇ ਫਾਈਨਲ 'ਚ ਦਾਖਲ ਕੀਤਾ। ਮਰੇ ਨੇ ਜਿੱਤ ਤੋਂ ਬਾਅਦ ਕਿਹਾ, ''ਇਹ ਮੇਰੇ ਲਈ ਹੈਰਾਨੀ ਭਰਿਆ ਹੈ। ਮੈਂ ਫਾਈਨਲ 'ਚ ਪਹੁੰਚ ਕੇ ਬਹੁਤ ਖੁਸ਼ ਹਾਂ। ਇਹ 32 ਸਾਲ ਦਾ ਬ੍ਰਿਟੀਸ਼ ਖਿਡਾਰੀ ਫਾਈਨਲ 'ਚ ਤਿੰਨ ਵਾਰ ਦੇ ਗਰੈਂਡਸਲੈਮ ਜੇਤੂ ਸਟੈਨ ਵਾਵਰਿੰਕਾ ਨਾਲ ਭਿੜੇਗਾ। ਮਰੇ ਦਾ ਵਾਵਰਿੰਕਾ ਦੇ ਖਿਲਾਫ ਰਿਕਾਰਡ 11-8 ਹੈ। ਸਵਿਟਜ਼ਰਲੈਂਡ ਦੇ ਵਾਵਰਿੰਕਾ ਨੇ ਇਸ ਤੋਂ ਪਹਿਲਾਂ ਇਤਾਲਵੀ ਕਿਸ਼ੋਰ ਜੇਨਿਕ ਸਿਨਰ ਨੂੰ 6-3, 6-2 ਨਾਲ ਹਰਾਇਆ ਅਤੇ ਆਪਣੇ ਕਰੀਅਰ 'ਚ 30ਵੀਂ ਵਾਰ ਫਾਈਨਲ 'ਚ ਜਗ੍ਹਾ ਬਣਾਈ।