ਐਂਡੀ ਮਰੇ ਨੈਸ਼ਨਲ ਬੈਂਕ ਓਪਨ ਦੇ ਅਗਲੇ ਦੌਰ 'ਚ ਪਹੁੰਚੇ
Wednesday, Aug 09, 2023 - 01:41 PM (IST)
ਟੋਰਾਂਟੋ— ਬ੍ਰਿਟੇਨ ਦੇ ਤਿੰਨ ਵਾਰ ਦੇ ਗ੍ਰੈਂਡਸਲੈਮ ਚੈਂਪੀਅਨ ਐਂਡੀ ਮਰੇ ਨੇ ਨੈਸ਼ਨਲ ਬੈਂਕ ਓਪਨ ਟੈਨਿਸ ਦੇ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ 'ਚ ਇਟਲੀ ਦੇ ਲੋਰੇਂਜੋ ਸੋਨੇਗੋ ਨੂੰ ਦੋ ਸੈੱਟਾਂ ਨਾਲ ਹਰਾ ਕੇ ਦੂਜੇ ਦੌਰ 'ਚ ਪ੍ਰਵੇਸ਼ ਕਰ ਲਿਆ ਹੈ। ਮਰੇ ਨੇ ਇੱਥੇ 2009, 2010 ਅਤੇ 2015 'ਚ ਟਰਾਫੀ ਜਿੱਤੀ ਸੀ ਅਤੇ ਹੁਣ ਉਹ ਇੱਥੇ ਚੌਥਾ ਖ਼ਿਤਾਬ ਜਿੱਤਣ ਦੀ ਕੋਸ਼ਿਸ਼ 'ਚ ਹਨ। ਉਨ੍ਹਾਂ ਨੇ 90 ਮਿੰਟ ਤੱਕ ਚੱਲੇ ਮੈਚ 'ਚ 7-6 (3), 6-0 ਨਾਲ ਜਿੱਤ ਦਰਜ ਕੀਤੀ।
ਇਹ ਵੀ ਪੜ੍ਹੋ- ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ : PM ਮੋਦੀ ਨੇ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਦੀ ਕੀਤੀ ਤਾਰੀਫ਼
ਹੁਣ ਮਰੇ ਦਾ ਸਾਹਮਣਾ ਆਸਟ੍ਰੇਲੀਆ ਦੇ ਮੈਕਸ ਪਰਸੇਲ ਨਾਲ ਹੋਵੇਗਾ ਜਿਨ੍ਹਾਂ ਨੇ ਕੈਨੇਡਾ ਦੇ ਫੇਲਿਕਸ ਆਗਰ ਅਲਿਆਸਿਮੇ ਨੂੰ 6-4, 6-4 ਨਾਲ ਹਰਾਇਆ। ਕੈਨੇਡਾ ਦੇ ਗੈਬਰੀਅਲ ਡਿਆਲੋ ਨੇ ਬ੍ਰਿਟੇਨ ਦੇ ਡੈਨ ਇਵਾਂਸ ਨੂੰ 7-6(4), 7-5 ਨਾਲ ਹਰਾ ਕੇ ਆਪਣਾ ਪਹਿਲਾ ਏਟੀਪੀ ਟੂਰ ਪੱਧਰ ਦਾ ਮੈਚ ਜਿੱਤਿਆ। ਹੁਣ ਉਨ੍ਹਾਂ ਦਾ ਸਾਹਮਣਾ ਦੂਜੇ ਦੌਰ 'ਚ ਆਸਟ੍ਰੇਲੀਆ ਦੇ ਅਲੈਕਸ ਡੀ ਮਿਨਾਰ ਨਾਲ ਹੋਵੇਗਾ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8