ਬੇਨੋਇਤ ਪੇਅਰੇ ਨੂੰ ਹਰਾਉਣ ਤੋਂ ਬਾਅਦ ਭਾਵੁਕ ਹੋਏ ਐਂਡੀ ਮਰੇ, ਇਹ ਹੈ ਵਜ੍ਹਾ

Wednesday, Jun 16, 2021 - 07:17 PM (IST)

ਬੇਨੋਇਤ ਪੇਅਰੇ ਨੂੰ ਹਰਾਉਣ ਤੋਂ ਬਾਅਦ ਭਾਵੁਕ ਹੋਏ ਐਂਡੀ ਮਰੇ, ਇਹ ਹੈ ਵਜ੍ਹਾ

ਲੰਡਨ— ਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ ਐਂਡੀ ਮਰੇ ਨੇ ਕਵੀਂਸ ਕਲੱਬ ਗ੍ਰਾਸਕੋਰਟ ਟੂਰਨਾਮੈਂਟ ’ਚ ਬੇਨੋਇਤ ਪੇਅਰੇ ਨੂੰ 6-3, 6-2 ਨਾਲ ਹਰਾਇਆ ਤੇ ਇਕ ਸਾਲ ਤੋਂ ਵੱਧ ਸਮੇਂ ਦੇ ਬਾਅਦ ਮਿਲੀ ਇਸ ਜਿੱਤ ਤੋਂ ਭਾਵੁਕ ਹੋ ਗਏ। ਤਿੰਨ ਸਾਲ ’ਚ ਗ੍ਰਾਸਕੋਰਟ ’ਤੇ ਮਰੇ ਦਾ ਇਹ ਪਹਿਲਾ ਮੈਚ ਸੀ। ਉਨ੍ਹਾਂ ਨੇ ਤਿੰਨੇ ਬ੍ਰੇਕ ਪੁਆਇੰਟਸ ਦਾ ਲਾਹਾ ਲਿਆ ਤੇ ਫ਼੍ਰਾਂਸ ਦੇ ਵਿਰੋਧੀ ਮੁਕਾਬਲੇਬਾਜ਼ ਨੂੰ ਇਕ ਵੀ ਮੌਕਾ ਨਹੀਂ ਦਿੱਤਾ। 

ਮਰੇ ਨੇ ਆਖ਼ਰੀ ਵਾਰ 2018 ’ਚ ਈਸਟਬੋਰਨ ’ਚ ਗ੍ਰਾਸ ’ਤੇ ਖੇਡਿਆ ਸੀ ਤੇ ਰੂਸ ਦੇ ਰੂਬਲੇਵ ਤੋਂ ਹਾਰ ਗਏ ਸਨ। ਆਪਣੇ ਕਰੀਅਰ ’ਚ ਸੱਟਾਂ ਦੇ ਸ਼ਿਕਾਰ ਰਹੇ ਮਰੇ ਚੂਲੇ ਦੇ ਦੋ ਆਪਰੇਸ਼ਨ ਕਰਾ ਚੁੱਕੇ ਹਨ। ਇਕ ਹੋਰ ਮੈਚ ’ਚ ਚੋਟੀ ਦਾ ਦਰਜਾ ਪ੍ਰਾਪਤ ਇਟਲੀ ਦੇ ਮਾਤੇਓ ਬੇਰੇਤਿਨੀ ਨੇ ਹਮਵਤਨ ਸਟੇਫ਼ਾਨੋ ਟੀ. ਨੂੰ 7-6, 7-6 ਨਾਲ ਹਰਾਇਆ। ਜਦਕਿ ਕੈਨੇਡਾ ਦੇ ਡੇਨਿਸ ਸ਼ਾਪੋਵਾਲੋਵ ਨੇ ਆਸਟਰੇਲੀਆਈ ਕੁਲਾਈਫ਼ਾਇਰ ਅਲੇਕਜ਼ੈਂਡਰ ਵੁਕਿਚ ਨੂੰ ਹਰਾਇਆ। ਬਿ੍ਰਟੇਨ ਦੇ ਨੰਬਰ ਇਕ ਡੇਨਿਸ ਇਵਾਂਸ ਨੇ ਆਸਟਰੇਲੀਆ ਦੇ ਅਲੇਕਜ਼ੇਈ ਪੋਪਿਰਨ ਨੂੰ ਹਰਾਇਆ।


author

Tarsem Singh

Content Editor

Related News