ਆਂਦਰੇ ਰਸਲ ਨੇ ਲਗਾਇਆ ਧਮਾਕੇਦਾਰ ਅਰਧ ਸੈਂਕੜਾ, ਲਗਾਏ 8 ਛੱਕੇ ਤੇ ਬਣਾ ਦਿੱਤਾ ਇਹ ਵੱਡਾ ਰਿਕਾਰਡ
Saturday, Apr 02, 2022 - 12:56 AM (IST)
ਮੁੰਬਈ- ਪੰਜਾਬ ਕਿੰਗਜ਼ ਦੇ ਵਿਰੁੱਧ ਕੋਲਕਾਤਾ ਨਾਈਟ ਰਾਈਡਰਜ਼ ਦੇ ਆਲਰਾਊਂਡਰ ਆਂਦਰੇ ਰਸਲ ਦੀ ਧਮਾਕੇਦਾਰ ਬੱਲੇਬਾਜ਼ੀ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਰਸਲ ਜਦੋਂ ਬੱਲੇਬਾਜ਼ੀ ਦੇ ਲਈ ਕ੍ਰੀਜ਼ 'ਤੇ ਆਏ ਤਾਂ ਕੋਲਕਾਤਾ ਦੀਆਂ 51 ਦੌੜਾਂ 'ਤੇ 4 ਵਿਕਟਾਂ ਡਿੱਗ ਚੁੱਕੀਆਂ ਸਨ। ਇਸ ਜਗ੍ਹਾ 'ਤੇ ਮੈਚ ਪੰਜਾਬ ਦੇ ਵਿਰੁੱਧ 8 ਛੱਕੇ ਲਗਾਏ ਅਤੇ ਅਜੇਤੂ 70 ਦੌੜਾਂ ਬਣਾਈਆਂ। ਇਸ ਪਾਰੀ ਦੇ ਨਾਲ ਰਸਲ ਨੇ ਆਪਣੇ ਨਾਂ ਰਿਕਾਰਡ ਵੀ ਕਰ ਲਿਆ ਹੈ।
ਆਂਦਰੇ ਰਸਲ ਆਪਣੀ ਤੂਫਾਨੀ ਪਾਰੀ ਦੇ ਦੌਰਾਨ ਆਈ. ਪੀ. ਐੱਲ. ਸਭ ਤੋਂ ਤੇਜ਼ 150 ਛੱਕੇ ਲਗਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿਚ ਦੂਜੇ ਸਥਾਨ 'ਤੇ ਆ ਗਏ ਹਨ। ਆਂਦਰੇ ਰਸਲ ਨੇ 72 ਪਾਰੀਆਂ ਵਿਚ 150 ਛੱਕੇ ਪੂਰੇ ਕੀਤੇ। ਇਸ ਦੇ ਨਾਲ ਹੀ ਕ੍ਰਿਸ ਗੇਲ ਨੇ 150 ਛੱਕੇ ਲਗਾਉਣ ਦੇ ਲਈ ਸਿਰਫ 55 ਪਾਰੀਆਂ ਦੀ ਮਦਦ ਲਈ ਸੀ ਅਤੇ ਉਹ ਇਸ ਸੂਚੀ ਵਿਚ ਟਾਪ 'ਤੇ ਹਨ।
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ ਫਾਈਨਲ 'ਚ ਮੈਚ ਰੈਫਰੀ ਹੋਵੇਗੀ ਭਾਰਤ ਦੀ GS ਲਕਸ਼ਮੀ
ਆਈ. ਪੀ. ਐੱਲ. ਵਿਚ ਸਭ ਤੋਂ ਤੇਜ਼ 150 ਛੱਕੇ ਲਗਾਉਣ ਵਾਲੇ ਬੱਲੇਬਾਜ਼
55: ਕ੍ਰਿਸ ਗੇਲ
72: ਆਂਦਰੇ ਰਸਲ*
109: ਡੇਵਿਡ ਵਾਰਨਰ
111: ਏ ਬੀ ਡਿਵੀਲੀਅਰਸ
ਇਹ ਖ਼ਬਰ ਪੜ੍ਹੋ- CSK v LSG : ਬ੍ਰਾਵੋ ਨੇ ਰਚਿਆ ਇਤਿਹਾਸ, IPL 'ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਬਣੇ ਗੇਂਦਬਾਜ਼
ਆਈ. ਪੀ. ਐੱਲ. ਵਿਚ ਇਕ ਪਾਰੀ 'ਚ ਸਭ ਤੋਂ ਜ਼ਿਆਦਾ 5 ਜਾਂ ਉਸ ਤੋਂ ਜ਼ਿਆਦਾ ਛੱਕੇ
29 ਵਾਰ : ਕ੍ਰਿਸ ਗੇਲ
19 ਵਾਰ : ਏ ਬੀ ਡਿਵੀਲੀਅਰਸ
13 ਵਾਰ : ਕਿਰੋਨ ਪੋਲਾਰਡ
11 ਵਾਰ : ਸ਼ੇਨ ਵਾਟਸਨ
10 ਵਾਰ : ਆਂਦਰੇ ਰਸਲ*
10 ਵਾਰ : ਰੋਹਿਤ ਸ਼ਰਮਾ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।