ਗੇਲ ਅਤੇ ਰਸੇਲ ਆਸਟਰੇਲੀਆ ਵਿਰੁੱਧ ਮੁਕਾਬਲੇ ਤੋਂ ਪਹਿਲਾਂ ਫਿੱਟ ਹੋ ਜਾਣਗੇ
Sunday, Jun 02, 2019 - 11:21 AM (IST)

ਨਾਟਿੰਘਮ— ਵੈਸਟਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਨੇ ਕ੍ਰਿਸ ਗੇਲ ਅਤੇ ਆਂਦ੍ਰੇ ਰਸੇਲ ਦੀ ਫਿੱਟਨੈੱਸ ਦੀ ਚਿੰਤਾ ਨੂੰ ਦੂਰ ਕਰਦੇ ਹੋਏ ਕਿਹਾ ਕਿ ਆਸਟਰੇਲੀਆ ਵਿਰੁੱਧ ਵੀਰਵਾਰ ਨੂੰ ਟੀਮ ਦੇ ਵਿਸ਼ਵ ਕੱਪ ਦੇ ਦੂਜੇ ਮੁਕਾਬਲੇ ਤੋਂ ਪਹਿਲਾਂ ਦੋਵੇਂ ਫਿੱਟ ਹੋ ਜਾਣਗੇ। ਪਾਕਿਸਤਾਨ ਵਿਰੁੱਧ ਸ਼ੁੱਕਰਵਾਰ ਨੂੰ ਟੀਮ ਦੇ ਪਹਿਲੇ ਮੈਚ ਵਿਚ ਗੇਲ ਨੇ 33 ਗੇਂਦਾਂ 'ਤੇ ਅਰਧ ਸੈਂਕੜੇ ਵਾਲੀ ਪਾਰੀ ਖੇਡ ਕੇ ਟੀਮ ਨੂੰ 7 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ।ਉਸ ਨੂੰ ਹਾਲਾਂਕਿ ਦੌੜਨ ਵਿਚ ਪ੍ਰੇਸ਼ਾਨੀ ਹੋ ਰਹੀ ਸੀ ਅਤੇ ਆਊਟ ਹੋਣ ਤੋਂ ਬਾਅਦ ਪੈਵੇਲੀਅਨ ਜਾਂਦੇ ਹੋਏ ਉਹ ਥੋੜ੍ਹਾ ਲੰਗੜਾਅ ਰਿਹਾ ਸੀ। ਮੈਚ ਵਿਚ ਸ਼ਾਰਟ ਪਿੱਚ ਗੇਂਦਾਂ ਦਾ ਸ਼ਾਨਦਾਰ ਤਰੀਕੇ ਨਾਲ ਇਸਤੇਮਾਲ ਕਰ ਕੇ ਦੋ ਵਿਕਟਾਂ ਲੈਣ ਵਾਲੇ ਰਸੇਲ ਨੇ ਵੀ ਉਮੀਦ ਜਤਾਈ ਹੈ ਕਿ ਉਹ ਗੋਡੇ ਦੀ ਸੱਟ ਤੋਂ ਉੱਭਰ ਜਾਵੇਗਾ।