ਵੈਸਟ ਇੰਡੀਜ਼ ਦੀ ਵਨ ਡੇ ਟੀਮ ''ਚ ਆਲਰਾਊਂਡਰ ਰਸੇਲ ਦੀ ਵਾਪਸੀ

07/17/2018 3:12:38 PM

ਨਵੀਂ ਦਿੱਲੀ— ਵੈਸਟ ਇੰਡੀਜ਼ ਦੀ ਵਨ ਡੇ ਕ੍ਰਿਕਟ ਟੀਮ 'ਚ ਲਗਭਗ ਦੋ ਸਾਲ ਬਾਅਦ ਆਲ ਰਾਊਂਡਰ ਖਿਡਾਰੀ ਆਂਦਰੇ ਰਸੇਲ ਦੀ ਵਾਪਸੀ ਹੋਈ ਹੈ। ਰਸੇਲ ਨੇ ਵੈਸਟ ਇੰਡੀਜ਼ ਲਈ ਪਿੱਛਲਾ ਵਨ ਡੇ ਮੈਚ ਨਵੰਬਰ 2015 'ਚ ਖੇਡਿਆ ਸੀ, ਜਿਸਦੇ ਬਾਅਦ ਹੁਣ ਉਨ੍ਹਾਂ ਨੇ ਇਸ ਟੀਮ 'ਚ ਜਗ੍ਹਾ ਮਿਲੀ ਹੈ। ਬੰਗਲਾਦੇਸ਼ ਦੇ ਖਿਲਾਫ 22 ਜੁਲਾਈ ਤੋਂ ਖੇਡੇ ਜਾਣ ਵਾਲੇ ਵਨ ਡੇ ਮੈਚਾਂ ਦੀ ਸੀਰੀਜ਼ ਲਈ ਵੈਸਟ ਇੰਡੀਜ਼ ਦੀ 23 ਮੈਂਬਰਾਂ ਦੀ ਟੀਮ ਦੀ ਘੋਸ਼ਣਾ ਕੀਤੀ ਗਈ ਹੈ, ਜਿਸ 'ਚ ਰਸੇਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਇਸਦੇ ਇਲਾਵਾ ਤੇਜ਼ ਗੇਂਦਬਾਜ਼ ਅਲਜ਼ਾਰੀ ਜੋਸੈਫ ਅਤੇ ਬੱਲੇਬਾਜ਼ ਕਿਰੇਨ ਪੋਵੇਲ ਦੀ ਵੀ ਟੀਮ 'ਚ ਵਾਪਸੀ ਹੋਈ ਹੈ ਪਰ ਮਾਰਲਨ ਸੈਮੂਅਲਜ਼ , ਕਾਰਲੋਸ ਬ੍ਰੈਥਵੇਟ, ਨਿਕਿਤਾ ਮਿਲੇਰ, ਸ਼ੇਲਡਨ ਕੋਟਰੇਲ ਅਤੇ ਕੇਸਰਿਕ ਵਿਲੀਅਮਜ਼ ਨੂੰ ਬਾਹਰ ਰੱਖਿਆ ਗਿਆ ਹੈ। ਵੈਸਟ ਇੰਡੀਜ਼ ਕ੍ਰਿਕਟ ਬੋਰਡ (ਸੀ.ਡਬਲਯੂ.ਆਈ) ਨੇ ਪ੍ਰੈੱਸ ਰਿਲੀਜ਼ ਦੇ ਜਰੀਏ ਟੀਮ ਦੀ ਘੋਸ਼ਣਾ ਕੀਤੀ।


ਇਸ 'ਚ ਟੀਮ ਦੇ ਕੋਚ ਸਟੂਅਰਟ ਲਾਅ ਨੇ ਕਿਹਾ,' ਰਸੇਲ ਦਾ ਟੀਮ 'ਚ ਵਾਪਸ ਆਉਣਾ ਸ਼ਾਨਦਾਰ ਹੈ। ਉਨ੍ਹਾਂ ਦੀ ਤਾਕਤ ਅਤੇ ਊਰਜਾ ਇਸ ਟੀਮ 'ਚ ਜਾਣ ਪਾਵੇਗੀ। 30 ਸਾਲਾ ਰਸੇਲ ਨੇ 51 ਵਨ ਡੇ ਮੈਚਾਂ 'ਚ ਕੁੱਲ 985 ਦੌੜਾਂ ਬਣਾਈਆਂ ਹਨ ਅਤੇ 4 ਅਰਧਸੈਂਕੜੇ ਲਗਾਏ ਹਨ। ਇਸਦੇ ਇਲਾਵਾ ਉਨ੍ਹਾਂ ਨੇ 64 ਵਿਕਟਾਂ ਵੀ ਝਟਕਾਈਆਂ ਹਨ।


Related News