ਮੈਨੂੰ ਪਤਾ ਹੈ ਕਿ ਮੈਂ ਖਾਸ ਹਾਂ : ਆਂਦਰੇ ਰਸੇਲ
Saturday, Apr 06, 2019 - 05:25 PM (IST)

ਬੈਂਗਲੁਰੂ— ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਖਿਲਾਫ ਆਪਣੀ ਧਮਾਕੇਦਾਰ ਪਾਰੀ ਦੇ ਦਮ 'ਤੇ ਕੋਲਕਾਤਾ ਨਾਈਟ ਰਾਈਡਰਜ਼ ਦੀ ਰੋਮਾਂਚਕ ਜਿੱਤ ਦੇ ਹੀਰੋ ਰਹੇ ਕੈਰੇਬੀਆਈ ਖਿਡਾਰੀ ਆਂਦਰੇ ਰਸੇਲ ਨੇ ਕਿਹਾ ਕਿ ਉਹ ਖੁਦ ਨੂੰ 'ਖਾਸ' ਮੰਨਦੇ ਹਨ। ਬੈਂਗਲੁਰੂ ਦੇ ਖਿਲਾਫ 206 ਦੌੜਾਂ ਦੇ ਟੀਚੇ ਦਾ ਸਫਲਤਾ ਨਾਲ ਪਿੱਛਾ ਕਰਨ ਦੇ ਬਾਅਦ ਰਸੇਲ ਨੇ ਕਿਹਾ, ''ਮੈਂ ਜ਼ਿਆਦਾ ਤੋਂ ਜ਼ਿਆਦਾ ਛੱਕੇ ਹੀ ਮਾਰਨਾ ਚਾਹੁੰਦਾ ਸੀ ਕਿਉਂਕਿ ਛੱਕਿਆਂ ਨਾਲ ਜ਼ਰੂਰੀ ਰਨ ਰੇਟ ਘੱਟ ਹੋਵੇਗਾ। ਮੈਂ ਆਖਰੀ ਓਵਰਾਂ 'ਚ ਤੇਜ਼ ਗੇਂਦਬਾਜ਼ਾਂ ਦੀ ਗੇਂਦਬਾਜ਼ੀ ਦਾ ਇੰਤਜ਼ਾਰ ਕਰ ਰਿਹਾ ਸੀ ਅਤੇ ਮੈਨੂੰ ਪਤਾ ਸੀ ਕਿ ਉਹ ਸਹੀ ਦਿਸ਼ਾ ਨਾਲ ਗੇਂਦਬਾਜ਼ੀ ਨਹੀਂ ਕਰ ਸਕਣਗੇ ਕਿਉਂਕਿ ਮੈਦਾਨ ਕਾਫੀ ਛੋਟਾ ਸੀ ਅਤੇ ਵਿਕਟ ਵੀ ਬੱਲੇਬਾਜ਼ੀ ਦੇ ਲਈ ਬਿਹਤਰ ਹੈ। ਮੇਰੀ ਮਾਨਸਿਕਤਾ ਸਿਰਫ ਜ਼ਿਆਦਾ ਤੋਂ ਜ਼ਿਆਦਾ ਛੱਕੇ ਲਗਾਉਣ ਦੀ ਸੀ।''
ਰਸੇਲ ਨੇ ਕਿਹਾ, ''ਮੈਂ ਇਨ੍ਹਾਂ ਪਲਾਂ ਲਈ ਅਭਿਆਸ ਕੀਤਾ ਹੈ। ਮੈਂ ਸਕੋਰ ਬੋਰਡ ਵੱਲ ਦੇਖਿਆ ਵੀ ਨਹੀਂ। ਮੇਰਾ ਧਿਆਨ ਸਿਰਫ ਇਕ ਪਾਸੇ ਸੀ ਜਿੱਥੋਂ ਮੈਂ ਦੌੜਾਂ ਕੱਢ ਸਕਦਾ ਹਾਂ ਅਤੇ ਸਾਨੂੰ ਕਿੰਨੀਆਂ ਦੌੜਾਂ ਚਾਹੀਦੀਆਂ ਹਨ। ਹਰਫਨਮੌਲਾ ਰਸੇਲ ਨੇ ਕਿਹਾ, ''ਮੈਨੂੰ ਪਤਾ ਹੈ ਕਿ ਮੈਂ ਖਾਸ ਖਿਡਾਰੀ ਹਾਂ ਪਰ ਮੈਂ ਉਸ ਬਾਰੇ ਜ਼ਿਆਦਾ ਨਹੀਂ ਸੋਚਦਾ। ਮੈਂ ਸ਼ਾਂਤ ਰਹਿਣ ਦੀ ਕੋਸ਼ਿਸ ਕਰਦਾ ਹਾਂ ਕਿਉਂਕਿ ਮੈਨੂੰ ਪਤਾ ਹੈ ਕਿ ਇਕ ਨਾ ਇਕ ਦਿਨ ਕਿਸੇ ਮੌਕੇ 'ਤੇ ਬੱਲੇਬਾਜ਼ੀ 'ਚ ਸੰਘਰਸ਼ ਕਰਨਾ ਪਵੇਗਾ। ਇਸ ਲਈ ਮੈਂ ਚੀਜ਼ਾਂ ਨੂੰ ਆਮ ਵਾਂਗ ਸਮਝਦਾ ਹਾਂ ਤੇ ਹਰ ਮੁਕਾਬਲੇ 'ਚ ਨਵੇਂ ਸਿਰੇ ਨਾਲ ਚੰਗਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ ਕਰਦਾ ਹਾਂ।''