ਤੇ ਹੁਣ ਵਿਰਾਟ ਤੇ ਰੋਹਿਤ ਨੂੰ ਲੈ ਕੇ ਮੁਹੰਮਦ ਆਮਿਰ ਨੇ ਦਿੱਤਾ ਵੱਡਾ ਬਿਆਨ
Thursday, May 20, 2021 - 07:36 PM (IST)
ਸਪੋਰਟਸ ਡੈਸਕ : ਪਾਕਿਸਤਾਨੀ ਟੀਮ ’ਚੋਂ ਬਾਹਰ ਹੋ ਕੇ ਲਗਾਤਾਰ ਚਰਚਾ ’ਚ ਬਣੇ ਰਹਿਣ ਵਾਲੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੇ ਹੁਣ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨੂੰ ਗੇਂਦਬਾਜ਼ੀ ਕਰਨ ’ਤੇ ਅਹਿਮ ਨੁਕਤਾਚੀਨੀ ਕੀਤੀ ਹੈ। ਆਮਿਰ ਨੇ ਸਾਫ ਸ਼ਬਦਾਂ ’ਚ ਕਿਹਾ ਕਿ ਉਨ੍ਹਾਂ ਨੂੰ ਭਾਰਤ ਦੇ ਇਨ੍ਹਾਂ ਧਾਕੜ ਬੱਲੇਬਾਜ਼ਾਂ ਦੇ ਖਿਲਾਫ ਗੇਂਦਬਾਜ਼ੀ ਕਰਦਿਆਂ ਮੁਸ਼ਕਿਲ ਨਹੀਂ ਆਉਂਦੀ। 29 ਸਾਲਾ ਆਮਿਰ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਉਨ੍ਹਾਂ ਨੇ ਇਨ੍ਹਾਂ ਦੋਵਾਂ ਬੱਲੇਬਾਜ਼ਾਂ ਦੀ ਵਿਕਟ ਲੈਣ ਦਾ ਆਸਾਨ ਰਸਤਾ ਲੱਭ ਲਿਆ ਹੈ। ਆਮਿਰ ਨੇ ਕਿਹਾ ਕਿ ਬਾਲਿੰਗ ਕਰਦਿਆਂ ਸਹੁੰ ਲੱਗੇ, ਮੈਨੂੰ ਕਦੇ ਇਹੋ ਜਿਹਾ ਨਹੀਂ ਲੱਗਾ ਕਿ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਨੂੰ ਗੇਂਦਬਾਜ਼ੀ ਕਰਾਉਣਾ ਮੁਸ਼ਕਿਲ ਹੈ। ਮੈਨੂੰ ਇਹ ਕਦੀ ਵੀ ਮੁਸ਼ਕਿਲ ਨਹੀਂ ਲੱਗਾ।
ਇਹ ਵੀ ਪੜ੍ਹੋ : ਕ੍ਰਿਕਟਰ ਭੁਵਨੇਸ਼ਵਰ ਕੁਮਾਰ ਦੇ ਪਿਤਾ ਦਾ ਹੋਇਆ ਦੇਹਾਂਤ
ਮੈਂ ਰੋਹਿਤ ਨੂੰ ਗੇਂਦਬਾਜ਼ੀ ਕਰਨ ਦਾ ਆਸਾਨ ਤਰੀਕਾ ਲੱਭਿਆ ਹੈ। ਮੈਨੂੰ ਲੱਗਦਾ ਹੈ ਕਿ ਮੈਂ ਉਨ੍ਹਾਂ ਦੋਵਾਂ ਨੂੰ ਆਊਟ ਕਰ ਸਕਦਾ ਹਾਂ। ਦੋਵੇਂ ਖੱਬੇ ਹੱਥ ਦੇ ਗੇਂਦਬਾਜ਼ਾਂ ਰਾਹੀਂ ਕੀਤੀ ਗਈ ਇਨਸਵਿੰਗ ਕਾਰਨ ਕਮਜ਼ੋਰ ਹੋ ਜਾਂਦੇ ਹਨ। ਇਸ ਤੋਂ ਪਹਿਲਾਂ ਵੀ ਇਹ ਇਸ ਤਰ੍ਹਾਂ ਦੀਆਂ ਗੇਂਦਾਂ ਖਿਲਾਫ ਪ੍ਰੇਸ਼ਾਨ ਹੁੰਦੇ ਸਨ। ਵਿਰਾਟ ਦੀ ਵਿਕਟ ਲੈਣਾ ਥੋੜ੍ਹਾ ਮੁਸ਼ਕਿਲ ਹੋ ਸਕਦਾ ਹੈ ਕਿਉਂਕਿ ਉਹ ਪ੍ਰੈਸ਼ਰ ਨੂੰ ਚੰਗੀ ਤਰ੍ਹਾਂ ਝੱਲ ਲੈਂਦੇ ਹਨ।
ਇਹ ਵੀ ਪੜ੍ਹੋ : ਕੋਹਲੀ ਜਾਂ ਬਾਬਰ : ਕਿਸ ਦਾ ਕਵਰ ਡ੍ਰਾਈਵ ਹੈ ਬੈਸਟ, ਇਆਨ ਬੈੱਲ ਨਹੀਂ ਕਹੀ ਵੱਡੀ ਗੱਲ
ਆਮਿਰ ਨੇ ਇਕ ਇੰਟਰਵਿਊ ਦੌਰਾਨ ਦੁਨੀਆ ਦੇ ਸਭ ਤੋਂ ਮਜ਼ਬੂਤ ਬੱਲੇਬਾਜ਼ ’ਤੇ ਵੀ ਗੱਲ ਕੀਤੀ ਹੈ। ਆਮਿਰ ਨੇ ਕਿਹਾ ਕਿ ਉਨ੍ਹਾਂ ਨੂੰ ਆਸਟਰੇਲੀਆ ਦੇ ਸਟੀਵ ਸਮਿਥ ਤਕਨੀਕੀ ਤੌਰ ’ਤੇ ਕਾਫੀ ਮਜ਼ਬੂਤ ਲੱਗਦੇ ਹਨ। ਇਹ ਸਾਫ ਗੱਲ ਹੈ ਕਿ ਸਮਿਥ ਇਸ ਸਮੇਂ ਦੁਨੀਆ ਦੇ ਸਭ ਤੋਂ ਵਧੀਆ ਬੱਲੇਬਾਜ਼ਾਂ ’ਚੋਂ ਇਕ ਹਨ। ਮੈਨੂੰ ਸਮਿਥ ਨੂੰ ਗੇਂਦਬਾਜ਼ੀ ਕਰਾਉਣਾ ਮੁਸ਼ਕਿਲ ਲੱਗਦਾ ਹੈ। ਉਨ੍ਹਾਂ ਦੀ ਤਕਨੀਕ ਬਿਲਕੁਲ ਵੱਖ ਹੈ। ਉਹ ਇਕ ਅਜਿਹੇ ਐਂਗਲ ’ਤੇ ਖੜ੍ਹੇ ਹੁੰਦੇ ਹਨ, ਜਿਸ ਤੋਂ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਤੁਸੀਂ ਕਿਸ ਦਿਸ਼ਾ ’ਚ ਗੇਂਦਬਾਜ਼ੀ ਕਰੋਗੇ।