Dinner ਦਾ ਆਫ਼ਰ ਨਾ ਕਬੂਲਿਆ ਤਾਂ Cricket ਟੂਰਨਾਮੈਂਟ ਤੋਂ ਬਾਹਰ ਹੋਈ Anchor
Wednesday, Feb 12, 2025 - 12:41 PM (IST)

ਸਪੋਰਟਸ ਡੈਸਕ- ਆਰਥਿਕ ਤੰਗੀ ਨਾਲ ਜੂਝ ਰਹੀ ਬੰਗਲਾਦੇਸ਼ ਪ੍ਰੀਮੀਅਰ ਲੀਗ (BPL) ਲਗਾਤਾਰ ਵਿਵਾਦਾਂ 'ਚ ਬਣੀ ਹੋਈ ਹੈ। ਖਿਡਾਰੀਆਂ, ਸਟਾਫ ਅਤੇ ਇੱਥੋਂ ਤਕ ਕਿ ਡਰਾਈਵਰਾਂ ਨੂੰ ਭੁਗਤਾਨ ਨਹੀਂ ਕੀਤੇ ਜਾਣ ਦਾ ਮਾਮਲਾ ਹਮੇਸ਼ਾ ਗਰਮਾਇਆ ਰਹਿੰਦਾ ਹੈ। ਹੁਣ ਇਕ ਨਵਾਂ ਵਿਵਾਦ ਸਾਹਮਣੇ ਆਇਆ ਹੈ।
ਇਸ ਵਾਰ ਭਾਰਤੀ ਮੂਲ ਦੀ ਕੈਨੇਡੀਅਨ ਸਪੋਰਟਸ ਐਂਕਰ ਯੇਸ਼ਾ ਸਾਗਰ (Yesha Sagar) ਨੇ ਇਸ ਲੀਗ ਨੂੰ ਛੱਡ ਦਿੱਤਾ ਹੈ। ਸਾਗਰ 'ਤੇ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਗਿਆ ਸੀ ਤੇ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲੀਗ ਛੱਡਣ ਲਈ ਮਜਬੂਰ ਹੋਣਾ ਪਿਆ।
ਇਹ ਵੀ ਪੜ੍ਹੋ : ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਧਾਕੜ ਵਿਕਟਕੀਪਰ ਬੱਲੇਬਾਜ਼ ਨੇ ਲਿਆ ਸੰਨਿਆਸ, ਜੜ ਚੁੱਕੈ 31 ਸੈਂਕੜੇ
ਯੇਸ਼ਾ BPL 2025 'ਚ ਚਟਗਾਂਵ ਕਿੰਗਸ ਟੀਮ ਦੇ ਨਾਲ ਜੁੜੀ ਹੋਈ ਸੀ। ਰਿਪੋਰਟ ਮੁਤਾਬਕ, ਉਨ੍ਹਾਂ ਨੂੰ ਕਾਂਟਰੈਕਟ ਦੀ ਉਲੰਘਣਾ ਕਰਨ ਲਈ ਫ੍ਰੈਂਚਾਈਜ਼ੀ ਮਾਲਕ ਸਮੀਰ ਕਾਦਰ ਚੌਧਰੀ ਤੋਂ ਕਾਨੂੰਨੀ ਨੋਟਿਸ ਮਿਲਿਆ ਸੀ। ਚੌਧਰੀ ਨੇ ਨੋਟਿਸ 'ਚ ਕਿਹਾ, ਕਰਾਰ ਦੇ ਮੁਤਾਬਕ, ਯੇਸ਼ਾ ਆਪਣੇ ਫਰਜ਼ਾਂ ਦੀ ਪਾਲਣਾ ਕਰਨ 'ਚ ਅਸਫਲ ਰਹੀ ਹੈ ਤੇ ਅਧਿਕਾਰਤ ਤੌਰ 'ਤੇ ਸੱਦਾ ਦਿੱਤੇ ਜਾਣ ਦੇ ਬਾਵਜੂਦ ਡਿਨਰ 'ਚ ਸ਼ਾਮਲ ਨਹੀਂ ਹੋਈ। 'ਆਪਣੇ ਪ੍ਰਾਯੋਜਕਾਂ ਦਾ ਸ਼ੂਟ ਤੇ ਪ੍ਰਮੋਸ਼ਨਲ ਸ਼ੂਟ ਆਊਟ ਵੀ ਪੂਰਾ ਨਹੀਂ ਹੋਇਆ। ਤੁਹਾਡੀ ਗ਼ੈਰ ਮੌਜੂਦਗੀ ਨਾਲ ਫ੍ਰੈਂਚਾਈਜ਼ੀ (ਚਟਗਾਂਵ ਕਿੰਗਸ) ਨੂੰ ਵਿੱਤੀ ਤੇ ਵੱਕਾਰੀ ਨੁਕਸਾਨ ਹੋਇਆ ਹੈ।'
ਨੋਟਿਸ ਦਾ ਜਵਾਬ ਦੇਣ ਦੀ ਬਜਾਏ, ਯੇਸ਼ਾ ਸਾਗਰ ਨੇ ਟੂਰਨਾਮੈਂਟ ਤੋਂ ਹਟਣ ਦਾ ਫੈਸਲਾ ਲਿਆ। ਭਾਵ ਇਹ ਸਾਫ ਹੈ ਹੈ ਕਿ ਡਿਨਰ ਲਈ ਮਨ੍ਹਾ ਕਰਨਾ ਯੇਸ਼ਾ ਨੂੰ ਭਾਰੀ ਪਿਆ ਤੇ ਲੀਗ ਛੱਡਣੀ ਪਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8