ਆਨੰਦ ਨੇ ਮੈਕਿਸਮ ਲਾਗ੍ਰੇਵ ਨਾਲ ਖੇਡਿਆ ਰੋਮਾਂਚਕ ਡਰਾਅ

08/21/2018 12:38:39 AM

ਸੇਂਟ ਲੂਈਸ — ਸਿੰਕਫੀਲਡ ਸ਼ਤਰੰਜ ਕੱਪ-2018 ਦੇ ਦੂਜੇ ਰਾਊਂਡ 'ਚ ਭਾਰਤੀ ਗ੍ਰੈਂਡ ਮਾਸਟਰ ਤੇ 5ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਤੇ ਫਰਾਂਸ ਦੇ ਨੌਜਵਾਨ ਖਿਡਾਰੀ ਮੈਕਿਸਮ ਲਾਗ੍ਰੇਵ ਵਿਚਾਲੇ ਖੇਡਿਆ ਗਿਆ ਰੋਮਾਂਚਕ ਮੁਕਾਬਲਾ ਬਰਾਬਰੀ 'ਤੇ ਰਿਹਾ। ਸਿਸਿਲੀਅਨ ਨਜਡੋਰਫ ਓਪਨਿੰਗ ਵਿਚ ਆਨੰਦ ਨੇ ਸਫੈਦ ਮੋਹਰਿਆਂ ਨਾਲ ਖੇਡਦਿਆਂ ਹਮਲਾਵਰ ਵਤੀਰਾ ਅਪਣਾਇਆ ਪਰ ਮੈਕਿਸਮ ਨੇ ਵੀ ਜਵਾਬੀ ਹਮਲਾ ਕਰਦਿਆਂ ਖੇਡ ਦਾ ਸੰਤੁਲਨ ਬਣਾਈ ਰੱਖਿਆ। 34ਵੀਂ ਚਾਲ ਤਕ ਦੋਵੇਂ ਖਿਡਾਰੀਆਂ ਦੇ ਰਾਜਾ ਥੋੜ੍ਹੀ ਕਮਜ਼ੋਰ ਸਥਿਤੀ ਵਿਚ ਨਜ਼ਰ ਆ ਰਹੇ ਸਨ, ਹਾਲਾਂਕਿ ਆਨੰਦ ਤਦ ਵੀ ਥੋੜ੍ਹੀ ਬਿਹਤਰ ਸਥਿਤੀ ਵਿਚ ਸੀ ਪਰ ਮੈਕਿਸਮ ਨੇ ਲਗਾਤਾਰ ਆਨੰਦ ਦੇ ਰਾਜਾ ਨੂੰ ਆਪਣੇ ਘੋੜੇ ਤੇ ਵਜ਼ੀਰ ਦੇ ਤਾਲਮੇਲ ਨਾਲ ਖੇਡ ਨੂੰ 37ਵੀਂ ਚਾਲ ਵਿਚ ਡਰਾਅ 'ਤੇ ਰੋਕਣ 'ਚ ਸਫਲਤਾ ਹਾਸਲ ਕਰ ਲਈ।


Related News