ਆਨੰਦ ਨੇ ਸਿੰਕਫੀਲਡ ਸ਼ਤਰੰਜ ''ਚ ਆਰੋਨੀਅਨ ਨਾਲ ਖੇਡਿਆ ਡਰਾਅ

08/07/2017 2:13:22 PM

ਸੇਂਟ ਲੁਈ (ਅਮਰੀਕਾ)— ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਇੱਥੇ ਸਿੰਕਫੀਲਡ ਸ਼ਤਰੰਜ ਟੂਨਾਮੈਂਟ 'ਚ ਆਰਮੇਨੀਆ ਦੇ ਲੇਵੋਨ ਆਰੋਨੀਅਨ ਦੇ ਖਿਲਾਫ ਲਗਾਤਾਰ ਚੌਥੇ ਡਰਾਅ ਦੇ ਬਾਅਦ ਖੁਦ ਨੂੰ ਖਿਤਾਬ ਦੀ ਦੌੜ 'ਚ ਬਰਕਰਾਰ ਰਖਿਆ ਹੈ। ਆਰੋਨੀਅਨ ਦੇ ਖਿਲਾਫ ਆਨੰਦ ਨੂੰ ਰਲੀ-ਮਿਲੀ ਸਫਲਤਾ ਮਿਲੀ ਹੈ ਪਰ ਇਸ ਖਿਡਾਰੀ ਨੂੰ ਉਨ੍ਹਾਂ ਨੇ ਪਿਛਲੇ ਕੁਝ ਸਾਲਾਂ 'ਚ ਕਾਫੀ ਪਰੇਸ਼ਾਨ ਕੀਤਾ ਹੈ। ਆਨੰਦ ਦੇ ਲਈ ਲਗਾਤਾਰ ਚੌਥਾ ਡਰਾਅ ਚੰਗਾ ਨਤੀਜਾ ਹੈ ਕਿਉਂਕਿ ਪਿਛਲੇ ਕੁਝ ਸਮੇਂ 'ਚ ਉਹ ਪ੍ਰਤੀਯੋਗਿਤਾ 'ਚ ਚੰਗੀ ਫਾਰਮ 'ਚ ਨਹੀਂ ਰਹੇ ਹਨ। ਆਨੰਦ ਦੇ 4 ਮੈਚਾਂ 'ਚ 2 ਅੰਕ ਹਨ ਅਤੇ ਇਕ ਜਿੱਤ ਉਨ੍ਹਾਂ ਨੂੰ ਖਿਤਾਬ ਦਾ ਦਾਅਵੇਦਾਰ ਬਣਾ ਸਕੀ ਹੈ।

ਮੈਗਨਸ ਕਾਰਲਸਨ ਦੀ ਹਾਰ ਨਾਲ ਉਨ੍ਹਾਂ ਦੀ ਰਾਹ ਵੀ ਕੁਝ ਆਸਾਨ ਹੋਈ ਹੈ। ਲਗਭਗ ਇਕ ਸਾਲ ਪਹਿਲਾਂ ਅਜੇਤੂ ਮੰਨੇ ਜਾ ਰਹੇ ਕਾਰਲਸਨ ਦੀ ਫਾਰਮ 'ਚ ਪਿਛਲੇ ਕਝ ਸਾਲਾਂ 'ਚ ਗਿਰਾਵਟ ਆਈ ਹੈ ਅਤੇ ਉਨ੍ਹਾਂ ਨੂੰ ਫਰਾਂਸ ਦੇ ਮੈਕਸਿਮ ਵਾਚੀਏਰ ਲਾਗ੍ਰੇਵ ਦੇ ਖਿਲਾਫ ਜਿੱਤ ਦੀ ਸਥਿਤੀ 'ਚ ਹੋਣ ਦੇ ਬਾਵਜੂਦ ਹਾਰ ਦਾ ਸਾਹਮਣਾ ਕਰਨਾ ਪਿਆ। ਇਕ ਹੋਰ ਫੈਸਲੇ ਵਾਲੇ ਮੁਕਾਬਲੇ 'ਚ ਰੂਸ ਦੇ ਈਆਨ ਨੇਪੋਮਨਿਆਚੀ ਨੇ ਸਥਾਨਕ ਦਾਅਵੇਦਾਰ ਹਿਕਾਰੂ ਨਾਕਾਮੂਰਾ ਨੂੰ ਹਰਾ ਕੇ ਪਹਿਲੀ ਜਿੱਤ ਦਰਜ ਕੀਤੀ ਹੈ। ਚੌਥੇ ਦੌਰ ਦੇ ਹੋਰ ਮੁਕਾਬਲਿਆਂ 'ਚ ਰੂਸ ਦੇ ਪੀਟਰ ਸਵਿਡਲਰ ਨੇ ਅਮਰੀਕਾ ਦੇ ਵੇਸਲੀ ਸੋਅ ਨਾਲ ਜਦਕਿ ਫਾਬਿਓ ਕਰੂਆਨਾ ਨੇ ਰੂਸ ਦੇ ਸਰਜੇਈ ਕਰਜ਼ਾਕਿਨ ਨਾਲ ਡਰਾਅ ਖੇਡਿਆ। 

ਵਾਚੀਏਰ ਲਾਗ੍ਰੇਵ ਸੰਭਾਵੀ ਚਾਰ 'ਚੋਂ ਤਿੰਨ ਅੰਕ ਦੇ ਨਾਲ ਸਿੰਗਲ ਬੜ੍ਹਤ ਹੋਣਾਏ ਹੋਏ ਹੈ। ਕਾਰੂਆਨਾ 2.5 ਅੰਕ ਦੇ ਨਾਲ ਦੂਜੇ ਸਥਾਨ 'ਤੇ ਹਨ। ਆਨੰਦ ਤੋਂ ਇਲਾਵਾ ਕਾਰਲਸਨ, ਕਰਜ਼ਾਕਿਨ, ਆਰੋਨੀਅਨ ਅਤੇ ਵੇਸਲੀ ਸੋਅ ਦੋ ਅੰਕ ਦੇ ਨਾਲ ਸੰਯੁਕਤ ਤੀਜੇ ਸਥਾਨ 'ਤੇ ਹਨ। ਨਾਕਾਮੁਰਾ, ਸਵਿਡਲਰ ਅਤੇ ਨੇਪੋਮਨੀਆਚੀ 1.5 ਅੰਕ ਦੇ ਨਾਲ ਸੰਯੁਕਤ ਅੱਠਵੇਂ ਸਥਾਨ 'ਤੇ ਹਨ।


Related News