ਆਨੰਦ ਨੇ ਵੇਸਲੇ ਸੋਅ ਨਾਲ ਖੇਡਿਆ ਡਰਾਅ

06/12/2017 7:10:23 PM

ਸਟਾਵੇਂਗਰ (ਨਾਰਵੇ)— ਸਾਬਕਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਦੀ ਜਿੱਤ ਦਰਜ ਕਰਨ ਦੀ ਕੋਸ਼ਿਸ਼ ਅਜੇ ਵੀ ਜਾਰੀ ਹੈ ਅਤੇ ਉਨ੍ਹਾਂ ਅੱਜ ਇੱਥੇ ਅਲਟੀਬਾਕਸ ਨਾਰਵੇ ਸ਼ਤਰੰਜ ਟੂਰਨਾਮੈਂਟ ਦੇ ਪੰਜਵੇਂ ਦੌਰ 'ਚ ਅਮਰੀਕਾ ਦੇ ਵੇਸਲੇ ਸੋਅ ਨਾਲ ਡਰਾਅ ਖੇਡਿਆ। ਆਨੰਦ ਦੇ ਸੰਭਾਵੀ ਪੰਜ 'ਚ 1.5 ਅੰਕ ਹਨ ਅਤੇ ਉਹ 10 ਖਿਡਾਰੀਆਂ ਦੇ ਟੂਰਨਾਮੈਂਟ 'ਚ ਅੰਤਿਮ ਸਥਾਨ 'ਤੇ ਬਰਕਰਾਰ ਹਨ। ਚੋਟੀ ਦੇ ਭਾਰਤੀ ਖਿਡਾਰੀ ਨੂੰ ਜੇਕਰ ਇਸ ਰਾਊਂਡ 'ਚ ਰੋਬਿਨ ਆਧਾਰ 'ਤੇ ਖੇਡੇ ਜਾਣ ਵਾਲੇ ਸਾਲ ਦੇ ਮਜ਼ਬੂਤ ਟੂਰਨਾਮੈਂਟ 'ਚ ਪ੍ਰਭਾਵਿਤ ਕਰਨਾ ਹੈ ਤਾਂ ਬਚੇ ਹੋਏ ਚਾਰ ਦੌਰ 'ਚ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ।
ਇਸ ਤੋਂ ਪਹਿਲਾਂ ਉਹ ਅਮਰੀਕਾ ਦੇ ਲੇਵੋਨ ਅਰੋਨੀਅਨ, ਮੈਗਨਸ ਕਾਰਲਸਨ ਤੋਂ ਹਾਰ ਚੁੱਕੇ ਹਨ ਅਤੇ ਹਾਲੈਂਡ ਦੇ ਅਨੀਸ਼ ਗਿਰੀ ਨੇ ਉਨ੍ਹਾਂ ਨਾਲ ਅੰਕ ਵੰਡੇ ਹਨ। ਨਾਕਾਮੁਰਾ 3.5 ਅੰਕ ਨਾਲ ਚੋਟੀ 'ਤੇ ਬਣੇ ਹੋਏ ਹਨ, ਜਦਕਿ ਅਰੋਨੀਅਨ ਅਤੇ ਵਲਾਦਿਮੀਰ ਕ੍ਰੈਮਨਿਕ ਦੇ ਤਿੰਨ-ਤਿੰਨ ਅੰਕ ਹਨ। ਗਿਰੀ, ਮੈਕਸਿਮ ਵਾਚੀਅਰ ਲਾਗ੍ਰੇਵ, ਫੈਬੀਆਨੋ ਕਾਰੂਆਨਾ ਅਤੇ ਵੇਸਲੇ ਦੇ 2.5 ਅੰਕ ਹਨ।


Related News