ਟਾਟਾ ਸਟੀਲ ਮਾਸਟਰਸ ਸ਼ਤਰੰਜ ਟੂਰਨਾਮੈਂਟ : ਆਨੰਦ ਨੇ ਅਨੀਸ਼ ਗਿਰੀ ਨਾਲ ਖੇਡਿਆ ਡਰਾਅ

01/15/2020 1:35:43 PM

ਵਿਜਕ ਆਨ ਜੀ (ਨੀਦਰਲੈਂਡ) : ਭਾਰਤੀ ਧਾਕੜ ਵਿਸ਼ਵਨਾਥਨ ਆਨੰਦ ਨੇ ਮੰਗਲਵਾਰ ਇਥੇ ਨੀਦਰਲੈਂਡ ਦੇ ਅਨੀਸ਼ ਗਿਰੀ ਨਾਲ ਅੰਕ ਵੰਡ ਕੇ ਟਾਟਾ ਸਟੀਲ ਮਾਸਟਰਸ ਸ਼ਤਰੰਜ ਟੂਰਨਾਮੈਂਟ ਵਿਚ ਤਿੰਨ ਬਾਜ਼ੀਆਂ ਵਿਚ ਆਪਣਾ ਦੂਜਾ ਡਰਾਅ ਖੇਡਿਆ। ਆਨੰਦ ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਬਿਹਤਰ ਸਥਿਤੀ ਵਿਚ ਸੀ, ਅਜਿਹੀ ਹਾਲਤ ਵਿਚ ਆਨੰਦ ਦਾ ਗਿਰੀ ਦੇ ਡਰਾਅ ਦੀ ਪੇਸ਼ਕਸ਼ ਨੂੰ ਸਵੀਕਾਰ ਕਰਨਾ ਹੈਰਾਨੀ ਵਾਲਾ ਫੈਸਲਾ ਰਿਹਾ। ਆਨੰਦ ਨੇ ਰਾਜੇ ਦੇ ਕੋਲ ਵਾਲੇ ਪਿਆਦੇ ਤੋਂ ਸ਼ੁਰੂਆਤ ਕੀਤੀ, ਜਿਸ 'ਤੇ ਗਿਰੀ ਨੇ ਬਰਲਿਨ ਡਿਫੈਂਸ ਅਪਣਾਇਆ। ਆਨੰਦ ਨੇ 9ਵੀਂ ਚਾਲ ਤੋਂ ਹੀ ਹਾਵੀ ਹੋਣਾ ਸ਼ੁਰੂ ਕਰ ਦਿੱਤਾ ਤੇ 12ਵੀਂ ਚਾਲ ਤਕ ਉਹ ਬਿਹਤਰ ਸਥਿਤੀ 'ਚ ਪਹੁੰਚ ਗਿਆ।

ਗਿਰੀ ਨੂੰ 21ਵੀਂ ਚਾਲ ਵਿਚ ਲੱਗਾ ਕਿ ਉਸ ਦੇ ਲਈ ਅੱਗੇ ਵਧਣਾ ਮੁਸ਼ਕਿਲ ਹੋ ਰਿਹਾ ਹੈ ਤੇ ਉਸ ਨੇ ਡਰਾਅ ਦੀ ਪੇਸ਼ਕਸ਼ ਕਰ ਦਿੱਤੀ, ਜਿਸ ਨੂੰ ਆਨੰਦ ਨੇ ਸਵੀਕਾਰ ਕਰ ਲਿਆ। ਇਸ ਦੇ ਨਾਲ ਹੀ ਖੇਡੇ ਜਾ ਰਹੇ ਚੈਲੰਜਰ ਵਰਗ ਵਿਚ ਸੂਰਯਸ਼ੇਖਰ ਗਾਂਗੁਲੀ ਨੇ ਉਜ਼ਬੇਕਿਸਤਾਨ ਦੇ ਨੋਡਿਰਬੇਕ ਅਬਦੂਸਾਤਾਰੋਵ ਨਾਲ ਬਾਜ਼ੀ ਡਰਾਅ ਖੇਡੀ ਤੇ ਉਹ ਦੋ ਅੰਕਾਂ ਨਾਲ ਸਾਂਝੀ ਬੜ੍ਹਤ 'ਤੇ ਹੈ। ਇਕ ਹੋਰ ਭਾਰਤੀ ਨਿਹਾਲ ਸਰੀਨ ਨੇ ਆਸਟਰੇਲੀਆ ਦੇ ਐਂਟਨ ਸਿਮਰੋਵ ਨਾਲ ਡਰਾਅ ਖੇਡਿਆ।


Related News