ਟਾਟਾ ਸਟੀਲ ਸ਼ਤਰੰਜ ''ਚ ਆਨੰਦ ਨੇ ਡਰਾਅ ਨਾਲ ਕੀਤੀ ਸ਼ੁਰੂਆਤ
Monday, Jan 13, 2020 - 12:50 AM (IST)

ਵਿਜਕ ਆਨ ਜੀ (ਨੀਦਰਲੈਂਡ) (ਨਿਕਲੇਸ਼ ਜੈਨ)— ਦੁਨੀਆ ਦੇ ਚੋਣਵੇਂ 14 ਖਿਡਾਰੀਆਂ ਵਿਚਾਲੇ ਖੇਡੇ ਜਾ ਰਹੇ ਟਾਟਾ ਸਟੀਲ ਸ਼ਤਰੰਜ ਟੂਰਨਾਮੈਂਟ ਵਿਚ ਭਾਰਤ ਦੇ 5 ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਰੂਸ ਦੇ ਨੌਜਵਾਨ ਖਿਡਾਰੀ ਅਰਟਮਿਵ ਬਲਾਦਿਸਲਾਵ ਨਾਲ ਡਰਾਅ ਖੇਡਦੇ ਹੋਏ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਸਫੈਦ ਮੋਹਰਿਆਂ ਨਾਲ ਖੇਡ ਰਹੇ ਆਨੰਦ ਨੇ ਕਾਰੋ ਕਾਨ ਓਪਨਿੰਗ 'ਚ 31 ਚਾਲਾਂ ਵਿਚ ਆਸਾਨ ਡਰਾਅ ਖੇਡਿਆ।