ਅਨਾਹਤ 2024 ਬ੍ਰਿਟਿਸ਼ ਜੂਨੀਅਰ ਓਪਨ ਸਕੁਐਸ਼ ''ਚ ਉਪ-ਜੇਤੂ ਰਹੀ

Monday, Jan 08, 2024 - 12:39 PM (IST)

ਅਨਾਹਤ 2024 ਬ੍ਰਿਟਿਸ਼ ਜੂਨੀਅਰ ਓਪਨ ਸਕੁਐਸ਼ ''ਚ ਉਪ-ਜੇਤੂ ਰਹੀ

ਬਰਮਿੰਘਮ (ਇੰਗਲੈਂਡ), (ਭਾਸ਼ਾ)- ਭਾਰਤ ਦੀ ਉੱਭਰਦੀ ਸਟਾਰ ਖਿਡਾਰਨ ਅਨਾਹਤ ਸਿੰਘ ਇੱਥੇ ਬ੍ਰਿਟਿਸ਼ ਜੂਨੀਅਰ ਓਪਨ ਸਕੁਐਸ਼ ਟੂਰਨਾਮੈਂਟ ਦੇ ਕੁੜੀਆਂ ਦੇ ਅੰਡਰ-17 ਵਰਗ 'ਚ ਉਪ ਜੇਤੂ ਰਹੀ।  ਅਨਾਹਤ ਨੂੰ ਐਤਵਾਰ ਨੂੰ ਬਰਮਿੰਘਮ ਯੂਨੀਵਰਸਿਟੀ ਵਿੱਚ 68 ਮਿੰਟ ਤੱਕ ਚੱਲੇ ਸਖ਼ਤ ਫਾਈਨਲ ਵਿੱਚ ਮਿਸਰ ਦੀ ਦੂਜਾ ਦਰਜਾ ਪ੍ਰਾਪਤ ਨਾਦੀਨ ਅਲਹਮਾਮੀ ਤੋਂ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। 

ਇਹ ਵੀ ਪੜ੍ਹੋ : ਅਫਗਾਨਿਸਤਾਨ ਖਿਲਾਫ ਟੀ20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਰੋਹਿਤ ਸ਼ਰਮਾ ਕਪਤਾਨ, ਵਿਰਾਟ ਦੀ ਵੀ ਵਾਪਸੀ

ਭਾਰਤ ਦੀ 15 ਸਾਲਾ ਅਨਾਹਤ ਨੇ ਪਹਿਲੀ ਗੇਮ 11-7 ਨਾਲ ਜਿੱਤ ਲਈ ਸੀ ਪਰ ਇਸ ਤੋਂ ਬਾਅਦ ਨਾਦੀਨ ਨੇ ਜ਼ਬਰਦਸਤ ਵਾਪਸੀ ਕੀਤੀ ਅਤੇ ਟਾਈਬ੍ਰੇਕ ਵਿੱਚ ਅਗਲੀਆਂ ਦੋ ਗੇਮਾਂ 13-11 ਅਤੇ 12-10 ਨਾਲ ਜਿੱਤ ਕੇ 2-1 ਦੀ ਬੜ੍ਹਤ ਬਣਾ ਲਈ। ਅਨਾਹਤ ਨੇ ਚੌਥੀ ਗੇਮ 11-5 ਨਾਲ ਜਿੱਤ ਕੇ ਸਕੋਰ 2-2 ਕਰ ਦਿੱਤਾ ਪਰ ਮਿਸਰ ਦੀ ਖਿਡਾਰਨ ਨੇ ਪੰਜਵੀਂ ਅਤੇ ਫੈਸਲਾਕੁੰਨ ਗੇਮ 11-9 ਨਾਲ ਜਿੱਤ ਕੇ ਖਿਤਾਬ ਆਪਣੇ ਨਾਂ ਕੀਤਾ। ਪਿਛਲੇ ਮਹੀਨੇ ਅਨਾਹਤ ਨੇ ਸਕਾਟਿਸ਼ ਜੂਨੀਅਰ ਓਪਨ ਦਾ ਅੰਡਰ-19 ਵਰਗ ਦਾ ਖਿਤਾਬ ਜਿੱਤਿਆ ਸੀ। 

ਇਹ ਵੀ ਪੜ੍ਹੋ : ਹੁੱਕਾ ਪੀਂਦੇ ਨਜ਼ਰ ਆਏ ਮਹਿੰਦਰ ਸਿੰਘ ਧੋਨੀ, ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲੀ ਵੀਡੀਓ

ਇਸ ਦੌਰਾਨ ਯੂਐਸ ਜੂਨੀਅਰ ਓਪਨ ਮੁੰਡਿਆਂ ਦੇ ਅੰਡਰ-15 ਦੇ ਡਿਫੈਂਡਿੰਗ ਚੈਂਪੀਅਨ ਆਰੀਆਵੀਰ ਦੀਵਾਨ ਮੁੰਡਿਆਂ ਦੇ ਅੰਡਰ-15 ਵਰਗ ਵਿੱਚ ਤੀਜੇ ਸਥਾਨ ’ਤੇ ਰਿਹਾ। ਸੈਮੀਫਾਈਨਲ 'ਚ ਮਿਸਰ ਦੇ ਚੋਟੀ ਦਾ ਦਰਜਾ ਪ੍ਰਾਪਤ ਫਿਲੋਪੇਟਰ ਸਾਲੇਹ ਖਿਲਾਫ 1-3 ਨਾਲ ਹਾਰ ਤੋਂ ਬਾਅਦ ਆਰਿਆਵੀਰ ਨੇ ਤੀਜੇ ਸਥਾਨ ਦੇ ਪਲੇਅ ਆਫ 'ਚ ਜਿੱਤ ਦਰਜ ਕੀਤੀ। ਪ੍ਰਤਿਭਾਸ਼ਾਲੀ ਆਦਿਆ ਬੁਧੀਆ ਨੂੰ ਕੁੜੀਆਂ ਦੇ ਅੰਡਰ-13 ਕੁਆਰਟਰ ਫਾਈਨਲ ਵਿੱਚ ਚੋਟੀ ਦਾ ਦਰਜਾ ਪ੍ਰਾਪਤ ਅਮਰੀਕਾ ਦੀ ਵਿਵਿਏਨ ਐਸਜੇ ਤੋਂ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Tarsem Singh

Content Editor

Related News