ਅਨਾਹਤ ਸਿੰਘ ਨੇ ਜਿੱਤਿਆ ਸਾਲ ਦਾ 6ਵਾਂ ਪੀ. ਐੱਸ. ਏ. ਚੈਲੰਜਰ ਸਕੁਐਸ਼ ਖਿਤਾਬ
Monday, Nov 04, 2024 - 11:54 AM (IST)

ਆਸਟ੍ਰੇਲੀਆ– ਭਾਰਤੀ ਸਕੁਐਸ਼ ਖਿਡਾਰੀ ਅਨਾਹਤ ਸਿੰਘ ਨੇ ਐਤਵਾਰ ਨੂੰ ਜਾਪਾਨ ਦੀ ਅਕਾਰੀ ਮਿਡੋਰਿਕਾਵਾ ਨੂੰ 3-0 ਨਾਲ ਹਰਾ ਕੇ ਕੋਸਟਾ ਨਾਰਥ ਕੋਸਟ ਓਪਨ 2024 ਦੇ ਮਹਿਲਾ ਸਿੰਗਲਜ਼ ਦਾ ਖਿਤਾਬ ਜਿੱਤ ਲਿਆ। ਇਹ ਅਨਾਹਤ ਦਾ ਇਸ ਸਾਲ ਦਾ ਛੇਵਾਂ ਪੀ. ਐੱਸ. ਏ. ਚੈਲੰਜਰ ਖਿਤਾਬ ਹੈ। ਇੱਥੇ ਖੇਡੇ ਗਏ ਫਾਈਨਲ ਮੁਕਾਬਲੇ ਵਿਚ 16 ਸਾਲ ਦੀ ਅਨਾਹਤ ਸਿੰਘ ਨੇ ਜਾਪਾਨ ਦੀ ਛੇਵਾਂ ਦਰਜਾ ਪ੍ਰਾਪਤ ਅਕਾਰੀ ਮਿਡੋਰਿਕਾਵਾ ਨੂੰ 3-0 (11-6, 11-6, 11-7) ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ।