ਪੰਤ ਦੇ ਸਿਰ ''ਤੇ ਲੱਗੀ ਸੱਟ, ਰਾਹੁਲ ਨੇ ਵਿਕਟਕੀਪਰ ਦੀ ਜ਼ਿੰਮੇਵਾਰੀ ਸੰਭਾਲੀ

01/14/2020 7:27:03 PM

ਨਵੀਂ ਦਿੱਲੀ : ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਮੈਚ ਦੌਰਾਨ ਸਿਰ ਵਿਚ ਸੱਟ ਲੱਗਣ ਕਾਰਨ ਵਿਕਟਕੀਪਿੰਗ ਕਰਨ ਲਈ ਨਹੀਂ ਉਤਰਿਆ ਤੇ ਉਸਦੀ ਜਗ੍ਹਾ ਕੇ. ਐੱਲ. ਰਾਹੁਲ ਨੇ ਇਹ ਜ਼ਿੰਮੇਵਾਰੀ ਸੰਭਾਲੀ।

ਦਰਅਸਲ, ਭਾਰਤੀ ਪਾਰੀ ਦੌਰਾਨ ਜਦੋਂ ਰਿਸ਼ਭ ਪੰਤ ਬੱਲੇਬਾਜ਼ੀ ਲਈ ਕ੍ਰੀਜ਼ 'ਤੇ ਮੌਜੂਦ ਸਨ ਤਾਂ ਪੈਟ ਕਮਿੰਸ ਦੀ ਗੇਂਦ ਸਿੱਧਾ ਉਸ ਦੇ ਬੱਲੇ 'ਤੇ ਲੱਗ ਕੇ ਹੈਲਮੈਟ 'ਤੇ ਜਾ ਲੱਗੀ ਅਤੇ ਗੇਂਦ ਐਸ਼ਟਨ ਟਰਨਰ ਦੇ ਹੱਥ ਵਿਚ ਚਲੀ ਗਈ। ਜਿਸ ਕਾਰਨ ਪੰਤ ਆਊਟ ਹੋ ਗਏ। ਇਸ ਵਜ੍ਹਾ ਤੋਂ ਪੰਤ ਦੀ ਜਗ੍ਹਾ ਵਿਕਟਕੀਪਿੰਗ ਲਈ ਕੇ. ਐੱਲ. ਰਾਹੁਲ ਨੂੰ ਉਤਾਰਿਆ ਗਿਆ। ਬੀ. ਸੀ. ਸੀ. ਆਈ. ਦੇ ਬਿਆਨ ਅਨੁਸਾਰ, ''ਰਿਸ਼ਭ ਪੰਤ ਦੇ ਹੈਲਮੇਟ 'ਤੇ ਬੱਲੇਬਾਜ਼ੀ ਕਰਦੇ ਸਮੇਂ ਗੇਂਦ ਲੱਗੀ, ਜਿਸ ਨਾਲ ਉਸ ਨੂੰ ਪ੍ਰੇਸ਼ਾਨੀ ਹੋ ਰਹੀ ਸੀ। ਪੰਤ ਅਜੇ ਨਿਗਰਾਨੀ ਵਿਚ ਹੈ।'' ਪੰਤ ਨੇ ਭਾਰਤੀ ਪਾਰੀ ਵਿਚ 33 ਗੇਂਦਾਂ 'ਤੇ 28 ਦੌੜਾਂ ਬਣਾਈਆਂ। ਉਸ ਦੀ ਜਗ੍ਹਾ ਫੀਲਡਿੰਗ ਲਈ ਮਨੀਸ਼ ਪਾਂਡੇ ਮੈਦਾਨ 'ਤੇ ਉਤਰਿਆ ਹੈ।


Related News