ਕ੍ਰਿਕਟ ਇਤਿਹਾਸ ਦੀ ਸ਼ਰਮਨਾਕ ਘਟਨਾ ਜਿਸ ਨੇ ਨਜ਼ਰਅੰਦਾਜ਼ ਕਰ ਦਿੱਤਾ ਇਕ ਖਿਡਾਰੀ ਦਾ ਸੈਂਕੜਾ

Wednesday, May 13, 2020 - 01:33 PM (IST)

ਕ੍ਰਿਕਟ ਇਤਿਹਾਸ ਦੀ ਸ਼ਰਮਨਾਕ ਘਟਨਾ ਜਿਸ ਨੇ ਨਜ਼ਰਅੰਦਾਜ਼ ਕਰ ਦਿੱਤਾ ਇਕ ਖਿਡਾਰੀ ਦਾ ਸੈਂਕੜਾ

ਨਵੀਂ ਦਿੱਲੀ : ਜੈਂਟਲਮੈਨ ਕਹੀ ਜਾਣ ਵਾਲੀ ਕ੍ਰਿਕਟ ਵਿਚ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ, ਜਿਸ ਨਾਲ ਸਾਰਾ ਕ੍ਰਿਕਟ ਜਗਤ ਸ਼ਰਮਸਾਰ ਹੋ ਜਾਂਦਾ ਹੈ। ਕੁਝ ਅਜਿਹੀਆਂ ਹੀ ਘਟਨਾਵਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਸ ਨਾਲ ਇਕ ਸੈਂਕੜੇ ਨੂੰ ਹੀ ਨਜ਼ਰ ਅੰਦਾਜ਼ ਕਰ ਦਿੱਤਾ ਗਿਆ। 

ਕ੍ਰਿਕਟ ਦੀ ਸ਼ਰਮਸਾਰ ਘਟਨਾ ਅਤੇ ਨਜ਼ਰਅੰਦਾਜ਼ ਹੋ ਗਿਆ ਸੈਂਕੜਾ
1 ਫਰਵਰੀ 1981 ਨੂੰ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਵਰਲਡ ਸੀਰੀਜ਼ ਕੱਪ ਦਾ ਫਾਈਨਲ ਮੈਚ ਖੇਡਿਆ ਜਾ ਰਿਹਾ ਸੀ। ਨਿਊਜ਼ੀਲੈਂਡ ਨੂੰ ਜਿੱਤ ਲਈ ਆਖਰੀ ਗੇਂਦ 'ਤੇ 6 ਦੌੜਾਂ ਦੀ ਜ਼ਰੂਰਤ ਸੀ। ਉਸ ਸਮੇਂ ਆਸਟਰੇਲੀਆ ਦੇ ਕਪਤਾਨ ਗ੍ਰੈਗ ਚੈਪਲ ਸੀ। ਉਸ ਨੇ ਗੇਂਦਬਾਜ਼ੀ ਕਰ ਰਹੇ ਆਪਣੇ ਭਰਾ ਟ੍ਰੇਵਰ ਚੈਪਲ ਨੂੰ ਅੰਡਰ ਆਰਮ ਗੇਂਦ ਸੁੱਟਣ ਲਈ ਕਿਹਾ। ਉਨ੍ਹਾਂ ਦਿਨਾਂ ਅੰਡਰ ਆਰਮ ਲੀਗਲ ਮੰਨੀ ਜਾਂਦੀ ਸੀ। ਹਾਲਾਂਕਿ ਖੇਡ ਭਾਵਨਾ ਨੂੰ ਦੇਖ ਕੇ ਇਸ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ ਸੀ। 

PunjabKesari

ਬ੍ਰਾਇਨ ਮੈਕੇਨੀ ਸਟ੍ਰਾਈਕ 'ਤੇ ਸੀ ਅਤੇ ਅੰਡਰਆਰਮ ਗੇਂਦ ਖੇਡਦਿਆਂ ਹੀ ਗੁੱਸੇ ਨਾਲ ਬੱਲਾ ਸੁੱਟਿਆ। ਨਾਨ ਸਟ੍ਰਾਈਕਰ ਐਂਡ 'ਤੇ ਉਸ ਸਮੇਂ ਐਗਰ ਹੀ ਬੱਲੇਬਾਜ਼ੀ ਕਰ ਰਹੇ ਸੀ। ਐਗਰ 102 ਦੌੜਾਂ ਬਣਾ ਕੇ ਨਾਟ ਆਊਟ ਪਰਤੇ ਸੀ ਅਤੇ ਕੀ. ਵੀ. ਟੀਮ ਨੂੰ ਜਿੱਤ ਦੇ ਕਰੀਬ ਪਹੁੰਚਾਇਆ ਸੀ।ਹਾਲਾਂਕਿ ਅੰਡਰ ਆਰਮ ਘਟਨਾ ਕਾਰਨ ਉਸ ਦੇ ਸੈਂਕੜੇ ਨੂੰ ਬਹੁਤ ਘੱਟ ਲੋਕਾਂ ਨੇ ਯਾਦ ਰੱਖਿਆ। ਇਸ ਸੈਂਕੜੇ ਨੂੰ ਕ੍ਰਿਕਟ ਇਤਿਹਾਸ ਦੀ ਸਭ ਤੋਂ ਜ਼ਿਆਦਾ ਨਜ਼ਰ ਅੰਦਾਜ਼ ਕੀਤਾ ਜਾਣ ਵਾਲਾ ਸੈਂਕੜਾ ਮੰਨਿਆ ਜਾਂਦਾ ਸੀ।


author

Ranjit

Content Editor

Related News