ਟੀਮ ਇੰਡੀਆ ਨੂੰ ਜਿੱਤ ਦੇ ਅਮਿਤਾਭ ਬੱਚਨ ਨੇ ਦਿੱਤੀ ਇਸ ਅੰਦਾਜ਼ 'ਚ ਵਧਾਈ

Monday, Nov 11, 2019 - 12:19 PM (IST)

ਟੀਮ ਇੰਡੀਆ ਨੂੰ ਜਿੱਤ ਦੇ ਅਮਿਤਾਭ ਬੱਚਨ ਨੇ ਦਿੱਤੀ ਇਸ ਅੰਦਾਜ਼ 'ਚ ਵਧਾਈ

ਸਪੋਰਟਸ ਡੈਸਕ— ਟੀਮ ਇੰਡੀਆ ਨੇ 3 ਟੀ-20 ਸੀਰੀਜ਼ ਦਾ ਆਖਰੀ ਮੈਚ ਐਤਵਾਰ ਨੂੰ ਬਹੁਤ ਹੀ ਰੋਮਾਂਚਕ ਤਰੀਕੇ ਨਾਲ ਜਿੱਤ ਲਿਆ। ਇਸ ਦੇ ਨਾਲ ਹੀ ਭਾਰਤ ਨੇ ਇਸ ਸੀਰੀਜ਼ ਨੂੰ 2-1 ਨਾਲ ਆਪਣੇ ਨਾਂ ਕਰ ਲਿਆ। ਅਜਿਹੇ 'ਚ ਭਾਰਤ ਦੀ ਧਮਾਕੇਦਾਰ ਜਿੱਤ 'ਤੇ ਅਭਿਨੇਤਾ ਅਮਿਤਾਭ ਬੱਚਨ ਨੇ ਟਵਿੱਟਰ 'ਤੇ ਖ਼ਾਸ ਸੰਦੇਸ਼ ਲਿਖ ਕੇ ਟੀਮ ਨੂੰ ਵਧਾਈ ਦਿੱਤੀ।
PunjabKesari
ਦਰਅਸਲ, ਅਮਿਤਾਭ ਬੱਚਨ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਟਵੀਟ ਕਰਦੇ ਹੋਏ ਲਿਖਿਆ, ''ਭਾਰਤ ਅਤੇ ਬੰਗਲਾਦੇਸ਼ ਦਾ ਟੀ-20 ਮੈਚ ਦੇਖ ਰਿਹਾ ਸੀ। ਉਨ੍ਹਾਂ ਦਾ ਸਕੋਰ 80 ਦੌੜਾਂ 'ਤੇ 2 ਵਿਕਟ ਸੀ ਅਤੇ ਗੇਂਦ ਮੈਦਾਨ ਦੀ ਹਰ ਨੁੱਕਰ 'ਚ ਜਾ ਰਹੀ ਸੀ। ਟੀ. ਵੀ. ਬੰਦ ਕੀਤਾ ਅਤੇ ਮੈਨਚੈਸਟਰ ਸਿਟੀ ਬਨਾਮ ਲਿਵਰਪੂਲ ਦਾ ਮੈਚ ਦੇਖਣ ਚਲਾ ਗਿਆ। ਇਕ ਘੰਟੇ ਬਾਅਦ ਵਾਪਸ ਆਇਆ ਤਾਂ ਭਾਰਤ ਜਿੱਤ ਗਿਆ। ਗੇਂਦਬਾਜ਼ਾਂ ਨੇ ਸ਼ਾਨਦਾਰ ਖੇਡ ਦਿਖਾਇਆ।''
 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੀਪਕ ਚਾਹਰ ਦੀ ਹੈਟ੍ਰਿਕ ਸਮੇਤ 6 ਵਿਕਟ ਦੀ ਮਦਦ ਨਾਲ ਭਾਰਤ ਨੇ ਗੇਂਦਬਾਜ਼ੀ ਦੇ ਬਾਅਦ ਬੱਲੇਬਾਜ਼ੀ 'ਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਬੰਗਲਾਦੇਸ਼ ਨੂੰ ਤੀਜੇ ਅਤੇ ਫੈਸਲਾਕੁੰਨ ਟੀ-20 ਕੌਮਾਂਤਰੀ ਕ੍ਰਿਕਟ ਮੈਚ 'ਚ ਐਤਵਾਰ ਨੂੰ  30 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤੀ।

 


author

Tarsem Singh

Content Editor

Related News