CWC 2019 : ਭਾਰਤ ਦਾ ਮੈਚ ਰੱਦ ਹੋਣ ''ਤੇ ਅਮਿਤਾਭ ਬੱਚਨ ਨੇ ਕੀਤਾ ਮਜ਼ਾਕੀਆ ਟਵੀਟ, ਜਾਣੋ ਕੀ ਕਿਹਾ

06/14/2019 11:34:26 AM

ਸਪੋਰਟਸ ਡੈਸਕ— ਇੰਗਲੈਂਡ ਦੇ ਨਾਟਿੰਘਮ 'ਚ ਇਸ ਵਰਲਡ ਕੱਪ ਦਾ 18ਵਾਂ ਮੈਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਣ ਵਾਲਾ ਸੀ ਪਰ ਮੀਂਹ ਦੀ ਵਜ੍ਹਾ ਕਰਕੇ ਰੱਦ ਕਰ ਦਿੱਤਾ ਗਿਆ। 12ਵੇਂ ਵਰਲਡ ਕੱਪ 'ਚ ਇਹ ਚੌਥਾ ਮੈਚ ਸੀ ਜਿਸ 'ਚ ਮੀਂਹ ਨੇ ਵਿਘਨ ਪਾਇਆ ਅਤੇ ਮੈਚ ਨਹੀਂ ਖੇਡਿਆ ਜਾ ਸਕਿਆ। ਇਸ ਮੈਚ ਦੇ ਰੱਦ ਹੋਣ ਦੇ ਬਾਅਦ ਭਾਰਤ ਅਤੇ ਨਿਊਜ਼ੀਲੈਂਡ ਨੂੰ ਇਕ-ਇਕ ਅੰਕ ਦੇ ਦਿੱਤੇ ਗਏ।

ਇਸ ਵਿਚਾਲੇ ਸੁਪਰਸਟਾਰ ਅਮਿਤਾਭ ਬੱਚਨ ਨੇ ਮੀਂਹ ਦੀ ਵਜ੍ਹਾ ਨਾਲ ਰੱਦ ਹੋ ਰਹੇ ਮੈਚਾਂ ਨੂੰ ਲੈ ਕੇ ਇਕ ਮਜ਼ੇਦਾਰ ਟਵੀਟ ਕੀਤਾ ਹੈ। ਇਸ ਨੂੰ ਪੜ੍ਹ ਕੇ ਤੁਸੀਂ ਆਪਣਾ ਹਾਸਾ ਨਹੀਂ ਰੋਕ ਸਕੋਗੇ। ਬਿਗ ਬੀ ਨੇ ਮਜ਼ਾਕੀਆ ਅੰਦਾਜ਼ 'ਚ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਟੂਰਨਾਮੈਂਟ ਨੂੰ ਇੰਗਲੈਂਡ ਤੋਂ ਭਾਰਤ 'ਚ ਸ਼ਿਫਟ ਕਰੋ। ਸਾਨੂੰ ਮੀਂਹ ਦੀ ਜ਼ਿਆਦਾ ਜ਼ਰੂਰਤ ਹੈ। ਉਨ੍ਹਾਂ ਇਕ ਟਵਿੱਟਰ ਯੂਜ਼ਰ ਦੀ ਇਕ ਪੋਸਟ ਨੂੰ ਵੀ ਸ਼ੇਅਰ ਕੀਤਾ ਜਿਸ 'ਚ ਮੀਂਹ ਕਾਰਨ ਰੱਦ ਹੋ ਰਹੇ ਮੈਚਾਂ ਦੀ ਵਜ੍ਹਾ ਨਾਲ ਆਈ.ਸੀ.ਸੀ. ਦੀ ਆਲੋਚਨਾ ਕੀਤੀ ਗਈ ਹੈ। 
PunjabKesari
ਜ਼ਿਕਰਯੋਗ ਹੈ ਕਿ ਮੀਂਹ ਕਾਰਨ ਭਾਰਤ-ਨਿਊਜ਼ੀਲੈਂਡ ਮੈਚ ਰੱਦ ਹੋਣ ਦੇ ਬਾਅਦ ਨਿਊਜ਼ੀਲੈਂਡ ਦੀ ਟੀਮ 7 ਅੰਕ ਦੇ ਨਾਲ ਪਹਿਲੇ ਨੰਬਰ 'ਤੇ ਹੈ ਜਦਕਿ ਟੀਮ ਇੰਡੀਆ ਪੰਜ ਅੰਕਾਂ ਦੇ ਨਾਲ ਤੀਜੇ ਸਥਾਨ 'ਤੇ ਪਹੁੰਚ ਗਈ ਹੈ। ਭਾਰਤੀ ਟੀਮ ਨੂੰ ਹੁਣ ਅਗਲਾ ਮੈਚ ਪਾਕਿਸਤਾਨ ਖਿਲਾਫ 16 ਜੂਨ ਨੂੰ ਮੈਨਚੈਸਟਰ 'ਚ ਖੇਡਣਾ ਹੈ।


Tarsem Singh

Content Editor

Related News