ਮੇਰਾ ਧਿਆਨ ਸਿਰਫ਼ ਟੋਕੀਓ ਓਲੰਪਿਕ ’ਚ ਸਫ਼ਲ ਮੁਹਿੰਮ ’ਤੇ : ਰੋਹਿਦਾਸ

Thursday, Jul 15, 2021 - 06:58 PM (IST)

ਮੇਰਾ ਧਿਆਨ ਸਿਰਫ਼ ਟੋਕੀਓ ਓਲੰਪਿਕ ’ਚ ਸਫ਼ਲ ਮੁਹਿੰਮ ’ਤੇ : ਰੋਹਿਦਾਸ

ਬੈਂਗਲੁਰੂ— ਭਾਰਤੀ ਹਾਕੀ ਟੀਮ ਦੇ ਡਿਫ਼ੈਂਡਰ ਅਮਿਤ ਰੋਹਿਦਾਸ ਨੇ ਕਿਹਾ ਕਿ ਹੁਣ ਜਦੋਂ ਉਨ੍ਹਾਂ ਦਾ ਓਲੰਪਿਕਸ ’ਚ ਖੇਡਣ ਦਾ ਸੁਫ਼ਨਾ ਪੂਰਾ ਹੋਣ ਵਾਲਾ ਹੈ। ਉਦੋਂ ਉਨ੍ਹਾਂ ਦਾ ਇਕਮਾਤਰ ਧਿਆਨ ਟੀਕੋਓ ਖੇਡਾਂ ’ਚ ਤਮਗ਼ੇ ਦੇ ਨਾਲ ਵਾਪਸੀ ਕਰਨ ’ਤੇ ਟਿੱਕਿਆ ਹੈ। ਰੋਹਿਦਾਸ ਨੇ ਹਾਕੀ ਇੰਡੀਆ ਦੇ ਪ੍ਰੈਸ ਬਿਆਨ ’ਚ ਕਿਹਾ ਕਿ ਮੈਨੂੰ ਇੱਥੇ ਪਹੁੰਚਣ ’ਚ 12 ਸਾਲ ਲੱਗੇ। ਮੈਂ ਓਲੰਪਿਕ ਟੀਮ ਦਾ ਹਿੱਸਾ ਬਣ ਕੇ ਖ਼ੁਸ਼ ਹਾਂ। ਮੇਰਾ ਸਭ ਤੋਂ ਵੱਡਾ ਸੁਫ਼ਨਾ ਹੁਣ ਪੂਰਾ ਹੋ ਗਿਆ ਹੈ।

ਉਨ੍ਹਾਂ ਕਿਹਾ- ਮੈਂ ਆਪਣੇ ਹਰੇਕ ਕੋਚ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਕ ਹਾਕੀ ਖਿਡਾਰੀ ਦੇ ਤੌਰ ’ਤੇ ਤਿਆਰ ਕਰਨ ’ਚ ਮਦਦ ਕੀਤੀ। ਹਾਲ ਦੇ ਸਫਲ ਦੌਰਿਆਂ ਤੋਂ ਯਕੀਨੀ ਤੌਰ ’ਤੇ ਟੀਮ ਦਾ ਮਨੋਬਾਲ ਵਧਿਆ ਹੈ। ਇਸ 28 ਸਾਲਾ ਖਿਡਾਰੀ ਨੇ ਰਾਸ਼ਟਰੀ ਟੀਮ ਵੱਲੋਂ 97 ਮੈਚ ਖੇਡੇ ਹਨ। ਉਹ ਉੜੀਸਾ ਦੇ ਸੰਦਰਗੜ੍ਹ ’ਚ ਉਸੇ ਪਿੰਡ ’ਚ ਰਹਿੰਦੇ ਹਨ ਜਿੱਥੇ ਤਿੰਨ ਵਾਰ ਦੇ ਓਲੰਪੀਅਨ ਤੇ ਸਾਬਕਾ ਭਾਰਤੀ ਕਪਤਾਨ ਦਿਲੀਪ ਟਿਰਕੀ ਦਾ ਜਨਮ ਹੋਇਆ ਸੀ।

ਰੋਹਿਦਾਸ ਨੇ ਕਿਹਾ ਕਿ ਉਨ੍ਹਾਂ ਨੇ (ਦਿਲੀਪ ਟਿਰਕੀ) ਸਾਡੇ ਕਈ ਪਿੰਡ ਵਾਸੀਆਂ ਨੂੰ ਹਾਕੀ ਖੇਡਣ ਲਈ ਪ੍ਰੇਰਿਤ ਕੀਤਾ। ਮੈਂ ਜਿਸ ਖੇਤਰ ਦਾ ਰਹਿਣ ਵਾਲਾ ਹਾਂ ਉੱਥੇ ਲਈ ਹਾਕੀ ਇਕ ਖੇਡ ਨਹੀਂ ਸਗੋਂ ਸਮਾਜਿਕ ਤੇ ਆਰਥਿਕ ਵਿਕਾਸ ਦਾ ਸਰੋਤ ਹੈ। ਮੈਂ ਉੜੀਸਾ ਦਾ ਪਹਿਲਾ ਗ਼ੈਰ ਕਬਾਇਲੀ ਹਾਕੀ ਓਲੰਪੀਅਨ ਹਾਂ।


author

Tarsem Singh

Content Editor

Related News