ਅਮਿਤ ਪੰਘਾਲ ਵਿਸ਼ਵ ਚੈਂਪੀਅਨਸ਼ਿਪ ਦੇ ਅਗਲੇ ਦੌਰ 'ਚ
Sunday, Sep 15, 2019 - 12:02 PM (IST)

ਸਪੋਰਟਸ ਡੈਸਕ-ਏਸ਼ੀਆਈ ਚੈਂਪੀਅਨ ਅਮਿਤ ਪੰਘਾਲ (52 ਕਿ. ਗ੍ਰਾ.) ਨੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਪਹਿਲੇ ਦੌਰ 'ਚ ਚੀਨੀ ਤਾਈਪੇ ਦੇ ਤੂ ਪੋ ਵੇਈ ਨੂੰ ਆਸਾਨੀ ਨਾਲ ਹਰਾ ਦਿੱਤਾ। ਦੂਜਾ ਦਰਜਾ ਪ੍ਰਾਪਤ 23 ਸਾਲਾ ਪੰਘਾਲ ਨੇ ਪ੍ਰੀ-ਕੁਆਰਟਰ ਫਾਈਨਲ 'ਚ 5-0 ਨਾਲ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਉਸ ਨੂੰ ਪਹਿਲੇ ਦੌਰ ਵਿਚ ਬਾਈ ਮਿਲੀ ਸੀ।
ਹੈਮਬਰਗ 'ਚ ਪਿਛਲੀ ਵਰਲਡ ਚੈਂਪੀਅਨਸ਼ਿਪ 'ਚ ਕੁਆਟਰ ਫਾਈਨਲ ਤੱਕ ਪੁੱਜੇ ਪੰਘਾਲ ਨੇ ਪਹਿਲਕਾਰ ਸ਼ੁਰੂਆਤ ਕੀਤੀ ਅਤੇ ਉਨ੍ਹਾਂ ਦੇ ਵਿਰੋਧੀ ਦੇ ਕੋਲ ਉਨ੍ਹਾਂ ਦੇ ਹਮਲਿਆਂ ਦਾ ਕੋਈ ਜਵਾਬ ਨਹੀਂ ਸੀ। ਪਿਛਲੀ ਵਾਰ ਤਤਕਾਲੀਨ ਚੈਂਪੀਅਨ ਹਸਨਬਾਏ ਦੁਸਮਾਤੋਵ ਤੋਂ ਹਾਰੇ ਪੰਘਾਲ ਪਿਛਲੇ ਇਕ ਸਾਲ ਤੋਂ ਸ਼ਾਨਦਾਰ ਫ਼ਾਰਮ 'ਚ ਹਨ। ਉਨ੍ਹਾਂ ਦਾ ਭਾਰ ਵਰਗ 49 ਕਿੱਲੋ ਤੋਂ 52 ਕਿੱਲੋ ਹੋ ਗਿਆ ਪਰ ਉਨ੍ਹਾਂ ਦਾ ਪ੍ਰਦਰਸ਼ਨ 'ਤੇ ਕੋਈ ਅਸਰ ਨਹੀਂ ਪਿਆ। ਹੁਣ ਪੰਘਾਲ ਦਾ ਸਾਹਮਣਾ ਤੁਰਕੀ ਦੇ ਬਾਲੁਹਾਨ ਸੀ ਨਾਲ ਹੋਵੇਗਾ।