ਅਮਿਤ ਮਿਸ਼ਰਾ ਨੇ ਬਣਾਇਆ ਅਨਚਾਹਾ ਰਿਕਾਰਡ, ਇਸ ਤਰ੍ਹਾਂ ਆਊਟ ਹੋਣ ਵਾਲੇ ਬਣੇ ਦੂਜੇ ਬੱਲੇਬਾਜ਼
Thursday, May 09, 2019 - 12:59 PM (IST)

ਨਵੀਂ ਦਿੱਲੀ : ਦਿੱਲੀ ਕੈਪੀਟਲਸ ਦੇ ਅਮਿਤ ਮਿਸ਼ਰਾ ਨੇ ਸਨਰਾਈਜ਼ਰਸ ਹੈਦਰਾਬਾਦ ਖਿਲਾਫ ਖੇਡੇ ਗਏ ਐਲਿਮੀਨੇਟਰ ਮੈਚ ਵਿਚ ਇਕ ਅਨਚਾਹਾ ਰਿਕਾਰਡ ਆਪਣੇ ਨਾਂ ਕਰ ਲਿਆ। ਯੂਸਫ ਪਠਾਨ ਤੋਂ ਬਾਅਦ ਮਿਸ਼ਰਾ ਮੈਦਾਨ 'ਤੇ ਰੁਕਾਵਟ ਪੈਦਾ ਕਰਨ ਲਈ ਆਊਟ ਕਰਾਰ ਦਿੱਤੇ ਜਾਣ ਵਾਲੇ ਦੂਜੇ ਖਿਡਾਰੀ ਬਣ ਗਏ ਹਨ।
Last over drama: Amit Mishra obstructs field https://t.co/qekLqDjei2 via @ipl
— jeetu (@jeetusoni52) May 9, 2019
ਦਰਅਸਲ ਹੋਇਆ ਇਹ ਕਿ ਜਿੱਤ ਲਈ ਦਿੱਲੀ ਨੂੰ ਆਖਰੀ ਓਵਰ ਵਿਚ 4 ਗੇਂਦਾਂ ਵਿਚ 2 ਦੌੜਾਂ ਦੀ ਜ਼ਰੂਰਤ ਸੀ ਅਤੇ ਸਟ੍ਰਾਈਕ 'ਤੇ ਸੀ ਅਮਿਤ ਮਿਸ਼ਰਾ। ਤੀਜੀ ਗੇਂਦ 'ਤੇ ਮਿਸ਼ਰਾ ਇਕ ਦੌੜ ਚੁਰਾਉਣ ਲਈ ਦੌੜ ਪਏ, ਇਸ ਦੌਰਾਨ ਗੇਂਦਬਾਜ਼ ਖਲੀਲ ਅਹਿਮਦ ਨੇ ਗੇਂਦ ਆਪਣੇ ਪਾਸੇ ਵਿਕਟਾਂ ਵਲ ਥ੍ਰੋਅ ਕੀਤੀ ਪਰ ਮਿਸ਼ਰਾ ਨੇ ਦੌੜਦਿਆਂ ਵਿਕਟਾਂ ਵਿਚਕਾਰ ਆ ਗਏ ਜਿਸ ਨਾਲ ਗੇਂਦ ਦੀ ਦਿਸ਼ਾ ਬਦਲ ਗਈ। ਗੇਂਦ ਮਿਸ਼ਰਾ ਦੇ ਹੱਥ 'ਤੇ ਲੱਗੀ ਜਿਸ ਕਾਰਨ ਉਹ ਰਨਆਊਟ ਹੋਣ ਤੋਂ ਬਚ ਗਏ। ਇਸ ਤੋਂ ਬਾਅਦ ਖਲੀਲ ਨੇ ਡੀ. ਆਰ. ਐੱਸ. ਦੀ ਮੰਗ ਕੀਤੀ। ਰੀਪਲੇ ਦੇਖਣ ਤੋਂ ਬਾਅਦ ਸਾਫ ਹੋ ਗਿਆ ਕਿ ਮਿਸ਼ਰਾ ਨੇ ਮੈਦਾਨ ਵਿਚ ਰੁਕਾਵਟ ਪਹੁੰਚਾਈ ਹੈ ਜਿਸ ਕਾਰਨ ਤੀਜੇ ਅੰਪਾਇਰ ਨੇ ਉਸ ਨੂੰ ਆਊਟ ਕਰਾਰ ਦਿੱਤਾ।