ਅਮਿਤ ਭੰਡਾਰੀ ਨਾਲ ਕੁੱਟਮਾਰ ਕਰਨ ਵਾਲੇ ਕ੍ਰਿਕਟਰ ''ਤੇ ਲੱਗਾ ਲਾਈਫ ਟਾਈਮ ਬੈਨ
Wednesday, Feb 13, 2019 - 04:39 PM (IST)

ਨਵੀਂ ਦਿੱਲੀ— ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਅਤੇ ਦਿੱਲੀ ਕ੍ਰਿਕਟ ਦੇ ਮੁੱਖ ਚੋਣਕਰਤਾ ਅਮਿਤ ਭੰਡਾਰੀ ਨਾਲ ਕੁੱਟਮਾਰ ਕਰਨ ਵਾਲੇ ਅੰਡਰ-23 ਕ੍ਰਿਕਟਰ ਅਨੁਜ ਡੇਢਾ ਅਤੇ ਉਸ ਦੇ ਭਰਾ ਨਰੇਸ਼ 'ਤੇ ਡੀ.ਡੀ.ਸੀ.ਏ. ( ਦਿੱਲੀ ਡ੍ਰਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ) ਨੇ ਲਾਈਫ ਟਾਈਮ ਬੈਨ ਲਗਾਉਣ ਦਾ ਫੈਸਲਾ ਕੀਤਾ ਹੈ। ਡੀ.ਡੀ.ਸੀ.ਏ. ਦੇ ਪ੍ਰਧਾਨ ਰਜਤ ਸ਼ਰਮਾ ਨੇ ਇਨਾਂ ਖਿਡਾਰੀਆਂ 'ਤੇ ਬੈਨ ਦੇ ਨਾਲ ਹੀ ਭੰਡਾਰੀ 'ਤੇ ਵੀ ਕੁਝ ਖਾਸ ਖਿਡਾਰੀਆਂ ਨੂੰ ਚੁਣਨ ਦੇ ਦਬਾਅ ਸਬੰਧੀ ਸ਼ਿਕਾਇਤ ਦੀ ਜਾਂਚ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ।
ਖਬਰਾਂ ਦੀਆਂ ਮੰਨੀਏ ਤਾਂ ਰਜਤ ਸ਼ਰਮਾ ਨੇ ਦੱਸਿਆ ਕਿ ਉਹ ਇਸ ਮਾਮਲੇ 'ਚ ਵਰਿੰਦਰ ਸਹਿਵਾਗ ਅਤੇ ਗੌਤਮ ਗੰਭੀਰ ਤੋਂ ਪੂਰੀ ਤਰ੍ਹਾਂ ਸਹਿਮਤ ਹਨ ਅਤੇ ਅਨੁਜ 'ਤੇ ਆਲ ਟਾਈਮ ਬੈਨ ਲਗਾਉਣ ਜਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਉਪ ਰਾਜਪਾਲ ਬੈਜਲ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਤੋਂ ਬੇਨਤੀ ਕੀਤੀ ਕਿ ਉਹ ਇਸ ਇਸ ਜਾਂਚ ਨੂੰ ਸਿਰਫ ਇਨ੍ਹਾਂ ਦੋਹਾਂ ਖਿਡਾਰੀਆਂ ਤਕ ਹੀ ਸੀਮਿਤ ਨਾ ਰੱਖਣ ਸਗੋਂ ਇਸ ਦੀ ਵਿਸਥਾਰ ਨਾਲ ਜਾਂਚ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਅਨੁਜ ਨੂੰ ਇਕ ਦਿਨ ਦੀ ਰਿਮਾਂਡ 'ਤੇ ਭੇਜਿਆ ਗਿਆ ਹੈ ਜਦਕਿ ਨਰੇਸ਼ ਦੋ ਦਿਨ ਦੀ ਨਿਆਂਇਕ ਹਿਰਾਸਤ 'ਚ ਰਖਿਆ ਗਿਆ ਹੈ।
ਦਸ ਦਈਏ ਕਿ 11 ਫਰਵਰੀ ਨੂੰ ਅਮਿਤ ਭੰਡਾਰੀ ਦਿੱਲੀ ਦੇ ਸਟੀਫਨ ਕਾਲਜ 'ਚ ਸਈਅਦ ਮੁਸ਼ਤਾਕ ਅਲੀ ਟੀ-20 ਟਰਾਫੀ ਦੇ ਮੱਦੇਨਜ਼ਰ ਟੀਮ ਦਾ ਟ੍ਰਾਇਲ ਲੈ ਰਹੇ ਸਨ ਜਿੱਥੇ ਅੰਡਰ-23 ਟੂਰਨਾਮੈਂਟ ਦੇ ਲਈ ਸੰਭਾਵੀ ਖਿਡਾਰੀਆਂ ਦੀ ਚੋਣ ਚਲ ਰਹੀ ਸੀ। ਅਜਿਹੇ 'ਚ ਟੀਮ 'ਚ ਨਾ ਚੁਣੇ ਜਾਣ ਤੋਂ ਨਾਰਾਜ਼ ਅਨੁਜ ਡੇਢਾ ਨੇ ਆਪਣੇ ਕੁਝ ਸਾਥੀਆਂ ਨਾਲ ਭੰਡਾਰੀ 'ਤੇ ਹਾਕੀ ਸਟਿਕ ਨਾਲ ਹਮਲਾ ਕਰ ਦਿੱਤਾ ਸੀ। ਇਸ ਨਾਲ ਉਨ੍ਹਾਂ ਦੇ ਸਿਰ ਅਤੇ ਕੰਨ ਦੇ ਗੰਭੀਰ ਸੱਟਾਂ ਲੱਗੀਆਂ ਸਨ। ਉਨ੍ਹਾਂ ਨੂੰ ਸਿਵਲ ਲਾਈਂਸ ਸਥਿਤ ਪਰਮਾਨੰਦ ਹਸਪਤਾਲ 'ਚ ਦਾਖਲ ਕਰਾਇਆ ਗਿਆ ਸੀ।