ਅਮਿਤ, ਇਸ਼ਨੀਤ ਤੇ ਸਚਿਨ ਬਾਕਸਾਮ ਕੌਮਾਂਤਰੀ ਟੂਰਨਾਮੈਂਟ ਦੇ ਸੈਮੀਫਾਈਨਲ ’ਚ

02/02/2024 8:02:30 PM

ਨਵੀਂ ਦਿੱਲੀ– ਭਾਰਤੀ ਮੁੱਬਾਜ਼ ਅਮਿਤ ਕੁਮਾਰ (63.5 ਕਿ. ਗ੍ਰਾ.) ਤੇ ਇਸ਼ਮੀਤ ਸਿੰਘ (75 ਕਿ. ਗ੍ਰਾ.) ਨੇ ਵੱਖ-ਵੱਖ ਅੰਦਾਜ਼ ਵਿਚ ਜਿੱਤ ਦਰਜ ਕਰਦੇ ਹੋਏ ਸਪੇਨ ਦੇ ਲਾ ਨੂਸੀਆ ਵਿਚ ਖੇਡੇ ਜਾ ਰਹੇ ਬਾਕਸਾਮ ਕੌਮਾਂਤਰੀ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਸਚਿਨ ਕੁਮਾਰ (80 ਕਿ. ਗ੍ਰਾ.) ਸਪੇਨ ਦੇ ਪਾਬਲੋ ਕਾਯ ਬਰਨਾਲ ਤੋਂ ਵਾਕਓਵਰ ਮਿਲਣ ਤੋਂ ਬਾਅਦ ਆਖਰੀ ਗੇੜ ਵਿਚ ਪਹੁੰਚ ਗਿਆ। ਅਮਿਤ ਨੇ ਮੈਕਸੀਕੋ ਦੇ ਮਿਗੁਏਲ ਏਂਜੇਲ ਮਾਰਟੀਨੇਜ ’ਤੇ 3-2 ਦੇ ਵੰਡੇ ਹੋਏ ਫੈਸਲੇ ਨਾਲ ਜਿੱਤ ਹਾਸਲ ਕੀਤੀ। ਇਸ਼ਮੀਤ ਨੇ ਕੁਆਰਟਰ ਫਾਈਨਲ ਵਿਚ ਸਥਾਨਕ ਮੁੱਕੇਬਾਜ਼ ਡਿਡਾਕ ਲੋਪੇਜ ਗੋਮੇਜ ਨੂੰ 4-1 ਨਾਲ ਹਰਾ ਕੇ ਆਖਰੀ-4 ਵਿਚ ਜਗ੍ਹਾ ਬਣਾਈ।


Aarti dhillon

Content Editor

Related News