ਫ੍ਰੈਂਚ ਓਪਨ ''ਚ ਅਮਰੀਕਾ ਦੀ ਜੇਸਿਕਾ ਪੇਗੁਲਾ ਤੀਜੇ ਦੌਰ ’ਚ ਹਾਰੀ

06/03/2023 5:14:52 PM

ਪੈਰਿਸ– ਅਮਰੀਕਾ ਦੀ ਤੀਜਾ ਦਰਜਾ ਪ੍ਰਾਪਤ ਜੇਸਿਕਾ ਪੇਗੁਲਾ ਨੂੰ ਸ਼ੁੱਕਰਵਾਰ ਨੂੰ ਇੱਥੇ ਫ੍ਰੈਂਚ ਓਪਨ ਦੇ ਤੀਜੇ ਦੌਰ ਵਿਚ ਐਲਿਸੇ ਮਰਟਨਸ ਹੱਥੋਂ 1-6,3-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪੇਗੁਲਾ ਹਾਲ ਹੀ ਵਿਚ ਪੰਜ ਮੇਜਰ ਟੂਰਨਾਮੈਂਟਾਂ ਵਿਚੋਂ 4 ਵਿਚ ਕੁਆਰਟਰ ਫਾਈਨਲ ਵਿਚ ਪਹੁੰਚੀ ਸੀ, ਜਿਸ ਵਿਚ ਇਕ ਸਾਲ ਪਹਿਲਾਂ ਰੋਲਾਂ ਗੈਰਾਂ ਵੀ ਸ਼ਾਮਲ ਹੈ। ਹਾਲਾਂਕਿ ਉਹ ਗ੍ਰੈਂਡ ਸਲੈਮ ਵਿਚ ਇਸ ਨਾਲ ਅਗਲੇ ਦੌਰ ਵਿਚ ਨਹੀਂ ਪਹੁੰਚੀ ਹੈ।

ਪੇਗੁਲਾ ਨੂੰ ਬੈਲਜੀਅਮ ਦੀ 28ਵਾਂ ਦਰਜਾ ਪ੍ਰਾਪਤ ਮਰਟਨਸ ਹੱਥੋਂ ਹਾਰ ਮਿਲੀ, ਜਿਹੜੀ 2018 ਆਸਟਰੇਲੀਆਈ ਓਪਨ ਦੇ ਸੈਮੀਫਾਈਨਲ ਵਿਚ ਤੇ ਦੋ ਵਾਰ ਅਮਰੀਕੀ ਓਪਨ ਦੇ ਕੁਆਰਟਰ ਫਾਈਨਲ ਵਿਚ ਵੀ ਪਹੁੰਚੀ ਸੀ। ਮਰਟਨਸ ਹੁਣ ਐਤਵਾਰ ਨੂੰ 2021 ਫ੍ਰੈਂਚ ਓਪਨ ਉਪ ਜੇੂਤ ਅਨਾਸਤਾਸੀਆ ਪਾਵਲਯੂਚੇਂਕੋਵਾ ਨਾਲ ਭਿੜੇਗੀ, ਜਿਸ ਨੇ 24ਵੇਂ ਨੰਬਰ ਦੀ ਅਨਾਸਤਾਸਿਆ ਪੋਤਾਪੋਵਾ ਨੂੰ 4-6, 6-3, 6-0 ਨਾਲ ਹਰਾ ਦਿੱਤਾ।

ਇਸ ਤਰ੍ਹਾਂ ਫ੍ਰੈਂਚ ਓਪਨ ਤੋਂ ਟਾਪ-10 ਵਿਚੋਂ 4 ਮਹਿਲਾ ਦਰਜਾ ਪ੍ਰਾਪਤ ਹੁਣ ਤਕ ਬਾਹਰ ਹੋ ਚੁੱਕੀਆਂ ਹਨ, ਜਿਸ ਵਿਚ ਪੇਗੁਲਾ ਤੋਂ ਇਲਾਵਾ ਕੈਰੋਲਿਨ ਗਾਰਸੀਆ, ਮਾਰੀਆ ਸਕਾਰੀ ਤੇ ਪੇਤ੍ਰਾ ਕਵੀਤੋਵਾ ਸ਼ਾਮਲ ਹਨ। ਹੋਰਨਾਂ ਮੈਚਾਂ ਵਿਚ ਅਮਰੀਕਾ ਦੀ ਪੇਟੋਨ ਸਟੇਨਰਸ ਨੂੰ ਦਾਰੀਆ ਕਾਸਤਕਿਨਾ ਹੱਥੋਂ 0-6, 1-6 ਨਾਲ ਹਾਰ ਮਿਲੀ। ਉੱਥੇ ਹੀ, ਸ਼ੁੱਕਰਵਾਰ ਨੂੰ ਦੂਜੇ ਨੰਬਰ ਦੀ ਖਿਡਾਰਨ ਤੇ ਆਸਟਰੇਲੀਅਨ ਓਪਨ ਚੈਂਪੀਅਨ ਆਰੀਅਨਾ ਸਬਾਲੇਂਕਾ ਤੇ 11ਵਾਂ ਦਰਜਾ ਪ੍ਰਾਪਤ ਪੁਰਸ਼ ਖਿਡਾਰੀ ਕਾਰੇਨ ਖਾਚਾਨੋਵ ਨੇ ਜਿੱਤ ਹਾਸਲ ਕੀਤੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News