ਭੁਵਨੇਸ਼ਵਰ ਪਹੁੰਚੀਆਂ ਅਮਰੀਕਾ ਅਤੇ ਉਜ਼ਬੇਕਿਸਤਾਨ ਦੀਆਂ ਟੀਮਾਂ

Sunday, Jun 02, 2019 - 12:02 PM (IST)

ਭੁਵਨੇਸ਼ਵਰ ਪਹੁੰਚੀਆਂ ਅਮਰੀਕਾ ਅਤੇ ਉਜ਼ਬੇਕਿਸਤਾਨ ਦੀਆਂ ਟੀਮਾਂ

ਭੁਵਨੇਸ਼ਵਰ—ਅਮਰੀਕਾ ਤੇ ਉਜ਼ਬੇਕਿਸਤਾਨ ਦੀਆਂ ਪੁਰਸ਼ ਹਾਕੀ ਟੀਮਾਂ ਐੱਫ. ਆਈ. ਐੱਚ. ਸੀਰੀਜ਼ ਫਾਈਨਲਸ ਲਈ ਸ਼ਨੀਵਾਰ ਭੁਵਨੇਸ਼ਵਰ ਪਹੁੰਚ ਗਈਆਂ। ਐੱਫ. ਆਈ. ਐੱਚ. ਪੁਰਸ਼ ਸੀਰੀਜ਼ ਫਾਈਨਲਸ 6 ਜੂਨ ਤੋਂ ਕਲਿੰਗਾ ਹਾਕੀ ਸਟੇਡੀਅਮ ਵਿਚ ਖੇਡੀ ਜਾਵੇਗੀ। ਇਸ ਟੂਰਨਾਮੈਂਟ ਵਿਚ ਸਾਰੀਆਂ ਟੀਮਾਂ ਦੀਆਂ ਨਜ਼ਰਾਂ 2020 ਵਿਚ ਹੋਣ ਵਾਲੇ ਟੋਕੀਓ ਓਲੰਪਿਕ ਦੇ ਕੁਆਲੀਫਿਕੇਸ਼ਨ ਦੇ ਰਾਊਂਡ 'ਚ ਜਗ੍ਹਾ ਬਣਾਉਣ 'ਤੇ ਲੱਗੀਆਂ ਹੋਣਗੀਆਂ। PunjabKesariਅਮਰੀਕਾ,  ਦੱਖਣੀ ਅਫਰੀਕਾ, ਜਾਪਾਨ ਤੇ ਮੈਕਸੀਕੋ ਦੇ ਨਾਲ ਗਰੁੱਪ-ਬੀ ਵਿਚ ਹਨ, ਜਦਕਿ ਉਜ਼ਬੇਕਿਸਤਾਨ ਗਰੁੱਪ-ਏ ਵਿਚ ਭਾਰਤ, ਪੋਲੈਂਡ ਅਤੇ ਰੂਸ ਦੇ ਨਾਲ ਸ਼ਾਮਲ ਹੈ।


Related News